ਜੰਡਿਆਲਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਰਪੰਚ ਪੰਚ ਲੁਧਿਆਣਾ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਹੋਏ ਸ਼ਾਮਿਲ

ਜੰਡਿਆਲਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਰਪੰਚ ਪੰਚ ਲੁਧਿਆਣਾ ਵਿਖੇ ਹੋਏ ਸਹੁੰ  ਚੁੱਕ ਸਮਾਗਮ ਵਿੱਚ ਹੋਏ ਸ਼ਾਮਿਲ

ਅੰਮ੍ਰਿਤਸਰ, 9 ਨਵੰਬਰ 2024 -

          ਜੰਡਿਆਲਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਰਪੰਚ ਅਤੇ ਪੰਚ ਲੁਧਿਆਣਾ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ। ਇਨਾ ਸਰਪੰਚਾਂ ਨੂੰ ਸੰਬੋਧਨ ਕਰਦੇ ਸ ਹਰਭਜਨ ਸਿੰਘ ਈਟੀਓ  ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਵੱਡਾ ਫਤਵਾ ਦਿੱਤਾ ਹੈ ਜਿੰਨਾਂ ਨੇ ਇਮਾਨਦਾਰ ਲੋਕਾਂ ਨੂੰ ਚੁਣ ਪਿੰਡਾਂ ਦੇ ਮੋਹਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਲੋਕਾਂ ਨੇ ਸਰਬਸੰਮਤੀ ਨਾਲ  ਸਰਪੰਚਾਂ ਦੀ ਚੋਣ ਕੀਤੀ ਹੈ।

            ਸ੍ਰ ਈ ਟੀ ਓ   ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ  ਸਰਪੰਚੀ ਚੋਣ ਵੇਲੇ ਇਕ ਦੂਜੀ ਪਾਰਟੀ ਨੁਮਾਇੰਦਿਆਂ ਦੇ ਕਾਗਜ ਰੱਦ ਕੀਤੇ ਜਾਂਦੇ ਸਨ ਜਿਸ ਕਰਕੇ ਉਹ ਪਿੰਡ ਵਿਕਾਸ ਪੱਖੋਂ ਪੱਛੜ ਜਾਂਦੇ ਸਨ। ਉਨ੍ਹਾਂ ਕਿ ਇਸ ਵਾਰ ਇਨ੍ਹਾਂ ਚੋਣਾਂ ਸਾਡੀ ਸਰਕਾਰ ਕੋਈ ਪਾਰਟੀਬਾਜੀ ਵਾਲਾ ਕੰਮ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਅਜਿਹੀ ਸ਼ਿਕਾਇਤਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਲੋਕਾਂ  ਨੇ ਆਪ ਵੱਡਾ ਫਤਵਾ ਦੇ ਕੇ ਇਨ੍ਹਾਂ ਪੰਚਾਂ ਸਰਪੰਚਾਂ ਨੂੰ ਨਿਵਾਜਿਆ ਹੈ। ਉਨ੍ਹਾਂ  ਪਿਛਲੀਆਂ ਸਰਕਾਰਾਂ ਦੀ ਫੁਟ ਪਾਓ ਅਤੇ ਰਾਜ ਕਰੋ ਦੀ ਨੀਤੀ ਨਾਲ ਪਿੰਡ ਵਿਕਾਸ ਪਿਛੋਂ ਕਾਫੀ ਪੱਛੜ ਗਏ ਸਨ ਜਿਸ ਕਰਕੇ ਸੜਕਾਂ, ਸਕੂਲੀ ਇਮਾਰਤਾਂ, ਹਸਪਤਾਲਾਂ  ਦੀ ਹਾਲਤ ਕਾਫੀ ਤਰਸਯੋਗ ਹੋ ਗਈ ਸੀ। ਉਹਨਾਂ ਕਿਹਾ ਕਿ ਪਿੰਡ ਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ ਸਗੋਂ ਸਮੁੱਚੇ ਪਿੰਡ ਦਾ ਹੁੰਦਾ ਹੈ ਅਤੇ ਉਸ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਬਾਜੀ ਤੋ ਉੱਪਰ ਉੱਠ ਕੇ ਆਪਣੇ ਪਿੰਡ ਦਾ ਵਿਕਾਸ ਕਰੇ। ਉਹਨਾਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਪੰਚਾ ਵਿੱਚ ਕੰਮ ਕਰਨ ਦਾ ਕਾਫੀ ਉਤਸ਼ਾਹ ਹੈ ਅਤੇ ਸਰਕਾਰ ਵੀ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੀ ਹੈ। ਉਹਨਾਂ ਕਿਹਾ ਕਿ ਪੰਚਾਂ ਸਰਪੰਚਾਂ ਦਾ ਰਾਜ ਧਰਮ ਦਾ ਪਾਲਣ ਕਰਨਾ ਹੀ ਸਭ ਤੋ ਵੱਡੀ ਜਿੰਮੇਵਾਰੀ ਹੈ, ਚੋਣਾਂ ਵਿੱਚ ਮਿਲੀ ਮਿਸਾਲੀ ਜਿੱਤ ਤੋ ਬਾਅਦ ਹਾਉਮੈ  ਨੂੰ ਤਿਆਗ ਕੇ ਸੇਵਾ ਦੀ ਭਾਵਨਾ ਨਾਲ ਕੰਮ ਕਰਨਾ ਹੀ ਪੰਚਾਂ ਸਰਪੰਚਾਂ ਦਾ ਫਰਜ਼ ਹੈ, ਇਸ ਲਈ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਸੁਰੂ ਹੋਵੇਗਾ। ਇਸ ਦੇ ਲਈ ਅਗਲੇ ਕੁਝ ਦਿਨਾਂ ਵਿਚ ਮੁੜ “ਆਪ ਦੀ ਸਰਕਾਰ, ਆਪ ਦੇ ਦੁਆਰ” ਪ੍ਰੋਗਰਾਮ ਦੀ ਸੁਰੂਆਤ ਕੀਤੀ ਜਾਵੇਗੀ ਤੇ ਸਾਡਾ.ਐਮ.ਐਲ.ਏ.ਸਾਡੇ.ਵਿਚ ਮੁਹਿੰਮ ਤਹਿਤ ਪਿੰਡਾਂ ਦੀਆਂ ਸਾਝੀਆਂ ਸੱਥਾਂ ਵਿਚ ਬੈਠ ਕੇ ਵਿਕਾਸ ਦੀ ਵਿਊਤਬੰਦੀ ਕਰਨ ਦੇ ਨਾਲ ਨਾਲ ਧੰਨਵਾਦੀ ਦੌਰੇ ਕੀਤੇ ਜਾਣਗੇ।

Tags:

Advertisement

Latest News

 ਹਰਿਆਣਾ ਦੇ ਸਿਰਸਾ 'ਚ ਇਕ ਪਿਓ-ਪੁੱਤਰ ਨੇ ਸਕੂਲ ਬੱਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਹਰਿਆਣਾ ਦੇ ਸਿਰਸਾ 'ਚ ਇਕ ਪਿਓ-ਪੁੱਤਰ ਨੇ ਸਕੂਲ ਬੱਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ
Sirsa,24 NOV,2024,(Azad Soch News):- ਹਰਿਆਣਾ ਦੇ ਸਿਰਸਾ ਤੋਂ ਇਥੇ ਰਾਣੀਆ ਇਲਾਕੇ 'ਚ ਇਕ ਪਿਓ-ਪੁੱਤਰ ਨੇ ਸਕੂਲ ਬੱਸ 'ਤੇ ਤਾਬੜਤੋੜ ਗੋਲੀਆਂ...
ਸਰਦੀਆਂ ‘ਚ ਭਿੱਜੇ ਹੋਏ ਅਖਰੋਟ ਸਿਹਤ ਲਈ ਬਹੁਤ ਫਾਇਦੇਮੰਦ
ਕਰੀਨਾ ਕਪੂਰ ਦੇ ਭਰਾ ਨੂੰ ਰੋਕਿਆ ਗਿਆ,ਹਸੀਨਾ ਨੇ ਨੀਲੀ ਸਾੜ੍ਹੀ 'ਚ ਧੂਮ ਮਚਾਈ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਸੁਣਨਗੇ ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ ਵਿੱਚ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ
ਜ਼ਿਮਨੀ ਚੋਣਾਂ ਵਿੱਚ 'ਆਪ' ਦੀ ਸ਼ਾਨਦਾਰ ਜਿੱਤ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਪ੍ਰਤੀ ਜ਼ਬਰਦਸਤ ਫਤਵਾ: ਮੁੱਖ ਮੰਤਰੀ 
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ
Kiranpal Murder Case Delhi: ਦਿੱਲੀ 'ਚ ਬਦਮਾਸ਼ ਰੌਕੀ ਦਾ ਐਨਕਾਊਂਟਰ