ਹਰਭਜਨ ਸਿੰਘ ਈ.ਟੀ.ਓ. ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਸ਼ੁਰੂਆਤ

ਹਰਭਜਨ ਸਿੰਘ ਈ.ਟੀ.ਓ. ਵੱਲੋਂ 62 ਲੱਖ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੀ ਸ਼ੁਰੂਆਤ

ਅੰਮ੍ਰਿਤਸਰ , 22 ਸਤੰਬਰ,

ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ  ਅੰਮ੍ਰਿਤਸਰ ਮਹਿਤਾ ਰੋਡ ਦੇ ਪਿੰਡ ਨਵਾਂ ਤਨੇਲ ਤੋਂ ਗੁਰਦੁਆਰਾ ਬਾਬਾ ਕੱਲੂਆਣਾ ਸਾਹਿਬ ਦੇ ਰਸਤੇ ਜਿਸ ਉਤੇ 34 . 19 ਲੱਖ ਰੁਪਏ ਦੀ ਲਾਗਤ ਅਤੇ ਪਿੰਡ ਰਸੂਲਪੁਰ ਦੇ ਰਸਤੇ 'ਤੇ 28.50 ਲੱਖ ਰੁਪਏ ਦੀ ਲਾਗਤ ਨਾਲ ਨਿਊ ਲਿੰਕ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਪਿੰਡ ਜਲਾਲ ਉਸਮਾ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਖੇਡ ਨਰਸਰੀ ਬੁਨਾਉਣ ਦਾ ਐਲਾਨ ਕੀਤਾ।

 ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਿੰਡ ਨਵਾਂ ਤਨੇਲ ਦੇ ਰਸਤੇ ਦੀ ਲੰਬਾਈ 1.20 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾ ਦੱਸਿਆ ਕਿ ਇਸ ਕਾਰਜ ਨੂੰ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

 

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਰਸਤੇ ਤੇ ਨਵੀਂ ਸੜਕ ਦੀ ਉਸਾਰੀ ਨਾਲ ਇਲਾਕੇ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ।

ਪਿੰਡ ਰਸੂਲਪੁਰ ਵਿਖੇ ਬਣ ਰਹੇ ਰਸਤੇ ਜਿਸ 'ਤੇ 28.50 ਲੱਖ ਰੁਪਏ ਦੀ ਲਾਗਤ ਆਉਣੀ ਹੈ ਬਾਬਤ ਬੋਲਦੇ ਸ ਹਰਭਜਨ ਸਿੰਘ ਈ ਟੀ.ਓ. ਨੇ ਦੱਸਿਆ ਕਿ ਇਸ ਰਸਤੇ ਦੀ ਲੰਬਾਈ 1.00 ਕਿਲੋਮੀਟਰ ਅਤੇ ਚੌੜਾਈ 10 ਫੁੱਟ ਹੋਵੇਗੀ। ਉਹਨਾਂ ਦੱਸਿਆ ਕਿ ਇਸ ਕਾਰਜ ਨੂੰ ਵੀ 6 ਮਹੀਨੇ ਦੀ ਸਮਾਂ ਸੀਮਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਪਿੰਡ ਜਲਾਲਉਸਮਾ ਵਿਖੇ ਖੇਡ ਨਰਸਰੀ ਦੀ ਉਸਾਰੀ ਸਬੰਧੀ ਬੋਲਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਖੇਡ ਨਰਸਰੀ ਦੀ ਉਸਾਰੀ ਦੀ ਅਨੁਮਾਨਤ ਰਕਮ 69.71 ਲੱਖ ਰੁਪਏ ਆਵੇਗੀ।  ਇਸ ਖੇਡ ਨਰਸਰੀ ਵਿੱਚ ਚਾਰ ਗਰਾਉਂਡਾ ਜਿਸ ਵਿੱਚ ਬਾਸਕਿਟ ਬਾਲਫੁਟਬਾਲਵਾਲੀ ਬਾਲਖੋ ਖੋ ਅਤੇ ਇੱਕ 200 ਮੀਟਰ ਦਾ ਰਨਿੰਗ ਟਰੈਕ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਦੀ ਚਾਰ ਦੁਆਰੀ ਅਤੇ ਬਾਥਰੂਮ ਵੀ ਉਡਾਰੀਆਂ ਦੀ ਸਹੂਲਤ ਲਈ ਉਸਾਰੇ ਜਾਣਗੇ ਉਹਨਾਂ ਕਿਹਾ ਕਿ ਇਹ ਖੇਡ ਨਰਸਰੀ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਇੱਥੋਂ ਤਿੰਨਾਂ ਖੇਡਾਂ ਦੇ ਵੱਡੇ ਖਿਡਾਰੀ ਭਵਿੱਖ ਵਿੱਚ ਪੈਦਾ ਹੋਣਗੇ। 

Tags:

Advertisement

Latest News

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ
ਚੰਡੀਗੜ੍ਹ/ਪਠਾਨਕੋਟ, 21 ਦਸੰਬਰ:ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ...
Realme 12+ 5G 12GB RAM,5000mAh ਬੈਟਰੀ,67W ਚਾਰਜਿੰਗ ਨਾਲ ਲਾਂਚ
ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ
ਪੰਜਾਬ ਵਿਜੀਲੈਂਸ ਬਿਊਰੋ ਨੇ 4000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਰੰਗੇ ਹੱਥੀਂ ਕਾਬੂ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-12-2024 ਅੰਗ 821
ਪੰਜਾਬ ਵਿੱਚ ਅੱਜ ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ
ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਸ਼ੋਅ ਤੋਂ ਪਹਿਲਾਂ ਐਨਆਈਏ ਨੇ ਪੰਜਾਬੀ ਕਲਾਕਾਰਾਂ 'ਤੇ ਹਮਲਿਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ