ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਹੋਈ ਸਰਬਸੰਮਤੀ : ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਹੋਈ ਸਰਬਸੰਮਤੀ : ਡਿਪਟੀ ਕਮਿਸ਼ਨਰ

ਬਠਿੰਡਾ9 ਅਕਤੂਬਰ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ। ਇਸ ਤੋਂ ਇਲਾਵਾ ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ।

ਸਰਬਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਂਮ ਪੰਚਾਇਤਾਂ ਬਾਰੇ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਾਂਗੜਕੋਠੇ ਭਾਈਆ‌ਣਾਅਕਲੀਆਂ ਖੁਰਦਗੰਗਾਕੋਠੇ ਕੌਰ ਸਿੰਘ ਵਾਲਾਕੋਠੇ ਚੇਤ ਸਿੰਘ ਵਾਲਾਭੋਖੜਾ ਖੁਰਦਰਾਏਖਾਨਾਥੰਮਣਗੜ੍ਹਸੁੱਖਾ ਸਿੰਘ ਵਾਲਾਮਾੜੀਮਾਣਕਖਾਨਾਮਾਨਸਾ ਕਲਾਂਕੋਟਭਾਰਾਕੋਠੇ ਗੋਬਿੰਦ ਨਗਰਬੁਰਜ ਕਾਹਨ ਸਿੰਘ ਵਾਲਾਸਿਧਾਣਾਕਾਲੋਕੇਹਿੰਮਤਪੁਰਾਕੋਠੇ ਰੱਥੜੀਆਂਭਾਈਰੂਪਾ ਖੁਰਦਕੋਠੇ ਮੱਲੂਆਣਾਢਪਾਲੀ ਖੁਰਦਗਿੱਲ ਕਲਾਂਮਾਨਸਾ ਖੁਰਦਮੰਡੀ ਖੁਰਦਡਿੱਖਬੁੱਗਰਾਂਪੱਕਾ ਖੁਰਦਜਗਾ ਰਾਮ ਤੀਰਥਬਹਿਮਣ ਜੱਸਾ ਸਿੰਘਤੰਗਰਾਲੀਜੰਬਰ ਬਸਤੀਮਿਰਜੇਆਨਾਮਾਨਵਾਲਾ ਉਰਫ ਕਿਸ਼ਨਗੜ੍ਹਬੰਗੀਰਗੂ‌ ਅਤੇ ਪਿੰਡ ਸੁਖਲੱਧੀ ਵਿਖੇ ਸਰਬਸੰਮਤੀ ਨਾਲ ਗ੍ਰਾਮ ਪੰਚਾਇਤਾਂ ਚੁਣੀਆਂ ਗਈਆਂ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਆਰਪੀ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਚ ਕੁੱਲ 9 ਬਲਾਕ (ਬਠਿੰਡਾਭਗਤਾਗੋਨਿਆਣਾਮੌੜਨਥਾਣਾਫੂਲਰਾਮਪੁਰਾਸੰਗਤ ਅਤੇ ਬਲਾਕ ਤਲਵੰਡੀ ਸਾਬੋ) ਪੈਂਦੇ ਹਨ, ਜਿੰਨਾ ਚ 51 ਸਰਪੰਚ ਤੇ 1589 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

ਉਨਾਂ ਅੱਗੇ ਦੱਸਿਆ ਕਿ ਬਲਾਕ ਬਠਿੰਡਾ ਵਿੱਚ ਕੁੱਲ 32 ਗ੍ਰਾਮ ਪੰਚਾਇਤਾਂ ਸ਼ਾਮਿਲ ਹਨ। ਇਸੇ ਤਰ੍ਹਾਂ ਭਗਤਾ ਵਿੱਚ 29ਗੋਨਿਆਣਾ ਵਿੱਚ 37ਮੌੜ 32ਨਥਾਣਾ 36ਫੂਲ 25ਰਾਮਪੁਰਾ 35ਸੰਗਤ 41 ਅਤੇ ਤਲਵੰਡੀ ਸਾਬੋ ਵਿੱਚ ਕੁੱਲ 51 ਗ੍ਰਾਮ ਪੰਚਾਇਤਾਂ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਤੇ ਪੰਚਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਬਲਾਕ ਵਿੱਚ 1 ਸਰਪੰਚ ਤੇ 151 ਪੰਚ, ਬਲਾਕ ਭਗਤਾ ਚ 6 ਸਰਪੰਚ ਤੇ 106 ਪੰਚ, ਬਲਾਕ ਗੋਨਿਆਣਾ ਚ 7 ਸਰਪੰਚ ਤੇ 162 ਪੰਚ, ਬਲਾਕ ਮੌੜ ਚ 7 ਸਰਪੰਚ ਤੇ 179 ਪੰਚ, ਬਲਾਕ ਨਥਾਣਾ 4 ਸਰਪੰਚ ਤੇ 165 ਪੰਚ, ਬਲਾਕ ਫੂਲ ਚ 10 ਸਰਪੰਚ ਅਤੇ 124 ਪੰਚ, ਬਲਾਕ ਰਾਮਪੁਰਾ ਚ 5 ਸਰਪੰਚ ਤੇ 200 ਪੰਚ, ਬਲਾਕ ਸੰਗਤ ਚ 1 ਸਰਪੰਚ ਅਤੇ 202 ਪੰਚ ਅਤੇ ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਚ 10 ਅਤੇ 300 ਪੰਚ ਚੁਣੇ ਗਏ ਹਨ।  

Tags:

Advertisement

Latest News

ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ
Chandigarh,22 OCT,2024,(Azad Soch News):- ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ,ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ...
South Korea ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਉੱਤਰੀ ਕੋਰੀਆ ਦੇ ਸੈਨਿਕ Russia-Ukraine ਯੁੱਧ 'ਚ ਹਿੱਸਾ ਨਹੀਂ ਲੈਣਗੇ
ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਵਿੱਚ 24 ਅਧਿਕਾਰੀ ਮੁਅੱਤਲ
ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
ਮੈਗਾ ਪੇਰੈਂਟ ਟੀਚਰ ਮੀਟ, ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਭਗਵੰਤ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ, ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ  
ਮਾਪੇ ਅਧਿਆਪਕ ਮਿਲਣੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਵਿਚ ਅਹਿਮ ਭੂਮਿਕਾ ਨਿਭਾਈ: ਹਰਜੋਤ ਸਿੰਘ ਬੈਂਸ