ਪੰਜਾਬ ਦੇ ਚਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਪੰਜਾਬ ਹੋਮਗਾਰਡ ਜਵਾਨ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਪੰਜਾਬ ਦੇ ਚਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਪੰਜਾਬ ਹੋਮਗਾਰਡ ਜਵਾਨ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 25 ਜਨਵਰੀ:

ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ 'ਤੇ, ਪੰਜਾਬ ਦੇ ਰਾਜਪਾਲ ਨੇ ਅੱਜ ਗਣਤੰਤਰ ਦਿਵਸ-2025 ਮੌਕੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ।

ਪੰਜਾਬ ਦੇ ਰਾਜਪਾਲ ਨੇ ਪੁਲਿਸ ਚੌਕੀ ਜੈਜੋਂ, ਹੁਸ਼ਿਆਰਪੁਰ ਦੇ ਚਾਰ ਅਧਿਕਾਰੀਆਂ/ਕਰਮਚਾਰੀਆਂ, ਜਿਨ੍ਹਾਂ ਵਿੱਚ ਏਐਸਆਈ ਮੰਨਾ ਸਿੰਘ, ਏਐਸਆਈ ਰਾਜਿੰਦਰ ਸਿੰਘ, ਲੇਡੀ ਸੀਨੀਅਰ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਪੰਜਾਬ ਹੋਮਗਾਰਡ ਗੁਰਦੀਪ ਸਿੰਘ ਸ਼ਾਮਲ ਹਨ, ਦੇ ਨਾਵਾਂ ਦਾ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਲਈ ਐਲਾਨ ਕੀਤਾ। ਦੱਸਣਯੋਗ ਹੈ ਕਿ ਇਸ ਪੁਲਿਸ ਟੀਮ ਨੇ 11 ਅਗਸਤ, 2024 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੈਜੋਂ ਖੱਡ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀਪਕ ਕੁਮਾਰ, ਜਿਸਦੀ ਇਨੋਵਾ ਕਾਰ ਪਲਟ ਕੇ ਨਦੀ ਵਿੱਚ ਵਹਿ ਗਈ ਸੀ, ਦੀ ਜਾਨ ਬਚਾਈ ਸੀ।

ਇਸੇ ਤਰ੍ਹਾਂ ਸੀਆਈਡੀ ਯੂਨਿਟ ਲੁਧਿਆਣਾ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਵੀ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਨੇ 29 ਅਗਸਤ, 2024 ਨੂੰ ਇੱਕ ਵਿਅਕਤੀ, ਜੋ ਆਪਣੀ ਨਵ-ਵਿਆਹੀ ਪਤਨੀ ਨਾਲ ਜ਼ੁਬਾਨੀ ਝਗੜੇ ਤੋਂ ਬਾਅਦ ਖੁਦਕੁਸ਼ੀ ਕਰਨ ਜਾ ਰਿਹਾ ਸੀ, ਨੂੰ ਸਰਹਿੰਦ ਨਹਿਰ ‘ਚੋਂ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਸੀ।

ਇਸੇ ਤਰ੍ਹਾਂ ਅੱਠ ਪੀਪੀਐਸ ਅਧਿਕਾਰੀ ਐਸਪੀ ਪੀਬੀਆਈ ਸੰਗਰੂਰ ਨਵਰੀਤ ਸਿੰਘ ਵਿਰਕ, ਐਸਪੀ ਪੀਬੀਆਈ ਅਤੇ ਇੰਵੈਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ, ਐਸਪੀ ਹੈੱਡਕੁਆਰਟਰ ਗੁਰਦਾਸਪੁਰ ਜੁਗਰਾਜ ਸਿੰਘ, ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਪਰਮਪਾਲ ਸਿੰਘ, ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਦਿਗਵਿਜੈ ਕਪਿਲ, ਏਆਈਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ, ਐਸਪੀ ਡਿਟੈਕਟਿਵ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਅਤੇ ਡੀਐਸਪੀ ਲਾਅ ਐਂਡ ਆਰਡਰ ਵਿੰਗ ਸਮਰ ਪਾਲ ਸਿੰਘ ਉਨ੍ਹਾਂ 19 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਲਈ ਚੁਣਿਆ ਗਿਆ ਹੈ। ਬਾਕੀ ਅਧਿਕਾਰੀਆਂ/ਕਰਮਚਾਰੀਆਂ ਵਿੱਚ ਇੰਸਪੈਕਟਰ ਪਰਾਨ ਨਾਥ, ਇੰਸਪੈਕਟਰ ਪ੍ਰਿਤਪਾਲ ਸਿੰਘ, ਇੰਸਪੈਕਟਰ ਸੁਖਮੰਦਰ ਸਿੰਘ, ਇੰਸਪੈਕਟਰ ਮਨਫੂਲ ਸਿੰਘ, ਐਸਆਈ ਰਾਜੇਸ਼ ਕੁਮਾਰ, ਐਸਆਈ ਪਰਮਿੰਦਰ ਸਿੰਘ, ਐਸਆਈ ਜੁਗਲ ਕਿਸ਼ੋਰ ਸ਼ਰਮਾ, ਐਸਆਈ ਸੁਮੀਤ ਐਰੀ, ਏਐਸਆਈ ਹਰਪਾਲ ਸਿੰਘ, ਹੈੱਡ ਕਾਂਸਟੇਬਲ ਮੁਖਜੀਤ ਸਿੰਘ ਅਤੇ ਕਾਂਸਟੇਬਲ ਸਿਮਰਨਜੀਤ ਸਿੰਘ ਸ਼ਾਮਲ ਹਨ।

ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਮਾਨਤਾ ਪੁਲਿਸ ਬਲ ਨੂੰ ਹੋਰ ਸਮਰਪਣ ਅਤੇ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
Tags:

Advertisement

Latest News

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਲਹਿਰਾਇਆ ਕੌਮੀ ਝੰਡਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਲਹਿਰਾਇਆ ਕੌਮੀ ਝੰਡਾ
ਚੰਡੀਗੜ੍ਹ/ ਜਲੰਧਰ, 26 ਜਨਵਰੀ:  ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਸ਼ਾਸਨਿਕ ਸੁਧਾਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਅਤੇ...
76ਵੇਂ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਲਹਿਰਾਇਆ ਕੌਮੀ ਝੰਡਾ
ਦੱਖਣੀ ਲੇਬਨਾਨ ’ਚ ਐਤਵਾਰ ਨੂੰ ਇਜ਼ਰਾਇਲੀ ਫੌਜ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ
ਗਣਤੰਤਰ ਦਿਵਸ ਮੌਕੇ ਤਿੰਨ ਸਾਲਾਂ ਬਾਅਦ ਡਿਊਟੀ ਦੇ ਰਾਹ 'ਤੇ ਪੰਜਾਬ ਦੀ ਝਲਕ ਦੇਖਣ ਨੂੰ ਮਿਲੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ,ਫਾਇਰ ਯੋਧਿਆਂ ਨੂੰ ਮਿਲੇਗਾ ਰਾਖਵਾਂਕਰਨ  
76ਵਾਂ ਗਣਤੰਤਰ ਦਿਵਸ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਹਿਰਾਇਆ ਤਿਰੰਗਾ
ਗਣਤੰਤਰ ਦਿਵਸ ਦਾ ਮੁੱਖ ਸਮਾਗਮ ਚੰਡੀਗੜ੍ਹ ਦੇ ਸੈਕਟਰ-17 ਪਰੇਡ ਗਰਾਊਂਡ ਵਿਖੇ ਹੋਇਆ