ਸਿੰਗਲ ਯੂਜ ਪਲਾਸਟਿਕ ਮੁਕਤ ਵਾਤਾਵਰਣ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਸ੍ਰੀ ਅਨੰਦਪੁਰ ਸਾਹਿਬ 25 ਜਨਵਰੀ ()
ਸਿੰਗਲ ਯੂਜ ਪਲਾਸਟਿਕ ਨੂੰ ਵਾਤਾਵਰਨ ਵਿੱਚੋਂ ਘੱਟ ਕਰਨ ਲਈ ਸੈਂਟਰ ਫਾਰ ਐਨਵਾਇਰਮੈਂਟ ਐਜੂਕੇਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਟਾਈਡ ਟਰਨਰ ਪਲਾਸਟਿਕ ਚੈਲੇੰਜ (TTPC) ਵਿੱਚ ਸਰਕਾਰੀ ਹਾਈ ਸਕੂਲ ਦਸਗਰਾਈਂ ਦੇ ਬੱਚਿਆਂ ਵੱਲੋਂ ਭਾਗ ਲਿਆ ਗਿਆ। ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਿੰਗਲ ਯੂਜ ਪਲਾਸਟਿਕ ਨਾ ਵਰਤਿਆਂ ਜਾਵੇ, ਲੋੜ ਪੈਣ ਤੇ ਕੱਪੜੇ ਦੇ ਥੈਲੇ, ਬੈਗ, ਟੌਕਰੀ, ਕੈਰੀ ਬੈਗ ਹੀ ਵਰਤੇ ਜਾਣ। ਸਿੰਗਲ ਯੂਜ ਪਲਾਸਟਿਕ ਬਹੁਤ ਹੀ ਘਾਤਕ ਹੈ ਅਤੇ ਵਾਤਾਵਰਣ ਨੂੰ ਕਈ ਪ੍ਰਕਾਰ ਨਾਲ ਗੰਦਲਾ ਕਰ ਰਿਹਾ ਹੈ।
ਇਸ ਪ੍ਰੋਗਰਾਮ ਤਹਿਤ ਕੁਇਜ, ਨੁੱਕੜ ਨਾਟਕ, ਆਪਣੇ ਆਲੇ ਦੁਆਲੇ ਵਿੱਚੋਂ ਪਲਾਸਟਿਕ ਨੂੰ ਇਕੱਠਾ ਕਰਨਾ, ਸਿੰਗਲ ਯੂਜ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਬੋਰਡ ਸਕੂਲ ਵਿੱਚ ਲਗਾਏ ਗਏ ਤਾਂ ਜੋ ਬੱਚੇ ਵੱਧ ਤੋਂ ਵੱਧ ਇਹਨਾਂ ਬਾਰੇ ਜਾਗਰੂਕ ਹੋ ਸਕਣ ਅਤੇ ਆਪਣੇ ਆਂਢ ਗੁਆਂਢ ਵਿੱਚ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰ ਸਕਣ। ਮੁੱਖ ਅਧਿਆਪਕ ਗੁਰਪ੍ਰੀਤ ਕੌਰ ਨੇ ਬੱਚਿਆਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਸ਼ਾਲੂ, ਅਜੇ ਕੁਮਾਰ, ਜੋਤੀ, ਹਰਲੀਨ ਕੌਰ, ਰਿੰਪੀ ਸ਼ਰਮਾ, ਪੂਨਮ, ਜਸਵੀਰ ਕੌਰ, ਅਮਰਜੀਤ ਕੌਰ, ਅਸ਼ੋਕ ਕੁਮਾਰ, ਨਿਰੂਪਮ, ਵਿਜੇ ਕੁਮਾਰ, ਮਿਸ ਸੁਨੈਨਾ ਆਦਿ ਹਾਜ਼ਰ ਸਨ।