ਨਗਰ ਕੌਂਸਲ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਸ਼ੁਰੂ – ਡਿਪਟੀ ਕਮਿਸ਼ਨਰ
ਤਰਨ ਤਾਰਨ, 25 ਜਨਵਰੀ
ਮਾਨਯੋਗ ਰਾਜ ਚੋਣ ਕਮਿਸ਼ਨ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ -ਜਿਲ੍ਹਾ ਚੋਣ ਅਫਸਰ ਤਰਨ ਤਾਰਨ ਸ਼੍ਰੀ ਰਾਹੁਲ ਦੀਆਂ ਹਦਾਇਤਾਂ ਅਨੁਸਾਰ ਮਿਤੀ 20 ਜਨਵਰੀ 2025 ਨੂੰ ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦੇ ਅਨੁਸਾਰ ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਮਿਤੀ 25 ਜਨਵਰੀ ਨੂੰ, ਦਾਅਵੇ ਅਤੇ ਇਤਰਾਜ ਜੇਕਰ ਹੋਣ ਤਾਂ ਦਰਜ ਕਰਨ ਦੀ ਮਿਤੀ 27 ਜਨਵਰੀ ਤੋਂ 3 ਫਰਵਰੀ ਨੂੰ, ਦਾਅਵੇ ਅਤੇ ਇਤਰਾਜ ਨਿਪਟਾਉਣ ਦੀ ਮਿਤੀ 11 ਫਰਵਰੀ ਅਤੇ ਵੋਟਰ ਰੋਲ ਦੀ ਅੰਤਿਮ ਪ੍ਰਕਾਸ਼ਨਾ ਦੀ ਮਿਤੀ 14 ਫਰਵਰੀ ਨੂੰ ਕੀਤੀ ਜਾਵੇਗੀ।
ਇਸ ਲਈ ਜੇਕਰ ਕਿਸੇ ਵੀ ਨਗਰ ਨਿਵਾਸੀ ਵੱਲੋਂ ਆਪਣੇ ਕਲੇਮ ਜਾਂ ਆਬਜੈਕਸ਼ਨ ਦਾਇਰ ਕਰਨਾ ਹੈ ਤਾਂ ਉਹ 27 ਜਨਵਰੀ ਤੋ 3 ਫਰਵਰੀ ਤੱਕ ਦਫਤਰ ਉਪ ਮੰਡਲ ਮੈਜਿਸਟਰੇਟ, ਤਰਨ ਤਾਰਨ ਅਤੇ ਦਫਤਰ ਨਗਰ ਕੌਸਲ ਤਰਨ ਵਿਖੇ ਦਾਇਰ ਕਰ ਸਕਦਾ ਹੈ।
ਇਸ ਤੋਂ ਇਲਾਵਾ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿਚ ਸ਼ਾਮਿਲ ਨਾਮ ਤੇ ਇਤਰਾਜ ਹੋਣ ਸਬੰਧੀ ਫਾਰਮ ਨੰਬਰ 8 ਅਤੇ ਵੋਟਰ ਸੂਚੀ ਦੇ ਵੇਰਵਿਆਂ ਵਿਚ ਸੋਧ ਕਰਵਾਉਣ ਲਈ ਫਾਰਮ ਨੰਬਰ 9 ਦਫਤਰ ਇਲੈਕਟੋਰਲ ਅਫਸਰ ਕਮ ਸਬ ਡਵੀਜਨਲ ਮੈਜਿਸਟਰੇਟ, ਤਰਨ ਤਾਰਨ ਅਤੇ ਦਫਤਰ ਨਗਰ ਕੌਂਸਲ ਤਰਨ ਤਾਰਨ ਨਾਲ ਸੰਪਰਕ ਕਰ ਸਕਦੇ ਹਨ। ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਸਾਰੀ ਸੂਚਨਾ ਅਤੇ ਵੋਟਰ ਸੂਚੀਆਂ ਜਿਲ੍ਹੇ ਦੀ ਵੈੱਬ ਸਾਈਟ https://tarntaran.nic.in ਉੱਤੇ ਅਤੇ ਦਫਤਰ ਉਪ ਮੰਡਲ ਮੈਜਿਸਟਰੇਟ ਤਰਨ ਤਾਰਨ, ਦਫਤਰ ਨਗਰ ਕੌਂਸਲ ਤਰਨ ਤਾਰਨ ਵਿਖੇ ਉਪਲਬਧ ਹੈ।