ਪ੍ਰਸਿੱਧ ਗਾਇਕ ਰਾਜੇਸ਼ ਪੰਵਾਰਵੱਲੋਂ ਮੁਹੰਮਦ ਰਫੀ ਦੇ ਮਕਬੂਲ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ
ਫਰੀਦਕੋਟ 21 ਸਤੰਬਰ () ਬੀਤੀ ਰਾਤ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਅਡਟੋਰੀਅਮ ਵਿਖੇ, ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸੰਬੰਧ ਵਿੱਚ ਫਰੀਦਕੋਟ ਜਿਲ੍ਹਾ ਕਲਚਰੱਲ ਸੁਸਾਇਟੀ ਵੱਲੋਂ ਸਵੱਰਗੀ ਗਾਈਕ ਮੁਹੰਮਦ ਰਫੀ ਨੂੰ ਸਮਰਪਿਤ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਗਾਇਕ ਰਾਜੇਸ਼ ਪੰਵਾਰ (ਮੁੰਬਈ) ਵੱਲੋਂ ਮੁਹੰਮਦ ਰਫੀ ਦੇ ਮਕਬੂਲ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਫਰੀਦਕੋਟ ਦੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਜੈਤੋ ਦੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ, ਫਰੀਦਕੋਟ ਐੱਸ.ਐੱਸ.ਪੀ ਪ੍ਰਗਿਆ ਜੈਨ ਤੋਂ ਇਲਾਵਾ ਸਾਬਕਾ ਐੱਮ.ਪੀ ਸ.ਮੁਹੰਮਦ ਸਦੀਕ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਪ੍ਰੋਗਰਾਮ ਵਿੱਚ ਰਾਜੇਸ਼ ਪੰਵਾਰ ਵੱਲੋਂ ਮੁਹੰਮਦ ਰਫੀ ਦੇ ਗੀਤ ਬਹਾਰੋਂ ਫੂਲ ਬਰਸਾਓ, ਫੂਲ ਕੀ ਰਾਣੀ, ਤੂ ਮੇਰੇ ਸਪਨੋਂ ਕੀ ਰਾਣੀ,ਯੇ ਰੇਸ਼ਮੀ ਜੁਲਫੇਂ ਹੋਰ ਬਹੁਤ ਸਾਰੇ ਮਨਮੋਹਕ ਸੰਗੀਤ ਪੇਸ਼ ਕਰਕੇ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਗਿਆ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਸੰਗੀਤ ਕਬੀ ਕਬੀ ਮੇਰੇ ਦਿਲ ਮੇਂ ਖਿਆਲ ਆਤਾ ਹੈ, ਗਾ ਕੇ ਆਪਣੀ ਹਾਜ਼ਰੀ ਲਗਾਈ। ਅਤੇ ਫਰੀਦਕੋਟ ਦੇ ਸਾਬਕਾ ਐੱਮ.ਪੀ ਜਨਾਬ ਮੁਹੰਮਦ ਸਦੀਕ ਵੱਲੋਂ ਵੀ ਗੀਤਾਂ ਰਾਹੀਂ ਖੂਬ ਰੰਗ ਬੰਨ੍ਹੇ ਗਏ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਸੁਖਜੀਤ ਸਿੰਘ, ਇੰਪਰੂਮੈਂਟ ਟਰੱਸਟ ਦੇ ਚੇਅਰਮਮੈਨ ਗੁਰਤੇਜ ਸਿੰਘ ਖੋਸਾ, ਤੁਸ਼ੀਤਾ ਗੁਲਾਟੀ ਜੀ.ਏ, ਐੱਸ.ਡੀ.ਐੱਮ ਜੈਤੋ ਪਰਵੀਨ ਕੌਰ, ਐੱਸ.ਡੀ.ਐੱਮ ਕੋਟਕਪੂਰਾ ਵੀਰਪਾਲ ਕੌਰ ਅਤੇ ਰਾਜ ਸੂਚਨਾ ਕਮਿਸ਼ਨ ਸੰਦੀਪ ਢਿਲਵਾਂ,ਮਨਦੀਪ ਮੌਂਗਾ, ਸੁਖਵੰਤ ਸਿੰਘ ਪੱਕਾ,ਪ੍ਰਿੰਸੀਪਲ ਸੰਜੇ ਗੁਪਤਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।