ਸੁਨੀਤਾ ਕੇਜਰੀਵਾਲ ਪੰਜਾਬ ਦੇ 3 ਲੋਕ ਸਭਾ ਹਲਕਿਆਂ ਵਿਚ ਰੈਲੀਆਂ ਕਰਨਗੇ
By Azad Soch
On

Chandigarh,06 May,2024,(Azad Soch News):- ਸੁਨੀਤਾ ਕੇਜਰੀਵਾਲ (Sunita Kejriwal) ਪੰਜਾਬ ਦੇ 3 ਲੋਕ ਸਭਾ ਹਲਕਿਆਂ ਵਿਚ ਰੈਲੀਆਂ ਕਰਨਗੇ,ਉਹ ਲੁਧਿਆਣਾ,ਜਲੰਧਰ ਤੇ ਅੰਮ੍ਰਿਤਸਰ ਵਿਚ ਚੋਣ ਵਿਗੁਲ ਵਜਾਉਣਗੇ,ਇਸ ਲਈ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਨੀਤਾ ਕੇਜਰੀਵਾਲ 9 ਤੇ 10 ਮਈ ਨੂੰ ਪੰਜਾਬ ਆ ਸਕਦੇ ਹਨ,ਅਜੇ ਤੱਕ ਇਸ ‘ਤੇ ਆਖਰੀ ਫੈਸਲਾ ਨਹੀ ਹੋਇਆ ਹੈ ਪਰ ਜਲਦ ਹੀ ਪਾਰਟੀ ਇਸ ‘ਤੇ ਫੈਸਲਾ ਲੈ ਕੇ ਮੋਹਰ ਲਗਾਏਗੀ,ਆਮ ਆਦਮੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਚੋਣ ਲੜ ਰਹੀ ਹੈ,ਸੀਐੱਮ ਭਗਵੰਤ ਮਾਨ (CM Bhagwant Mann) ਖੁਦ ਨੇ ਸਾਰੇ ਹਲਕਿਆਂ ਵਿਚ ਮੋਰਚਾ ਸੰਭਾਲਿਆ ਹੋਇਆ ਹੈ,ਉਹ ਸਾਰੇ ਖੇਤਰਾਂ ਵਿਚ ਰੋਡ ਸ਼ੋਅ, ਰੈਲੀਆਂ ਤੇ ਜਨ ਸਭਾਵਾਂ ਕਰ ਰਹੇ ਹਨ,ਉਨ੍ਹਾਂ ਨੇ ਪੂਰੇ ਚੋਣ ਪ੍ਰਚਾਰ ਲਈ ਸ਼ੈਡਿਊਲ (Schedule) ਬਣਾਇਆ ਹੋਇਆ ਹੈ ਤੇ ਉਸੇ ਮੁਤਾਬਕ ਹੀ ਸਾਰਾ ਪ੍ਰਚਾਰ ਚੱਲ ਰਿਹਾ ਹੈ।
Related Posts
Latest News

28 Mar 2025 05:37:51
ਸਲੋਕੁ ਮਃ ੩
॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ...