ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਰਹੇ
By Azad Soch
On
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਸਤੰਬਰ, 2024:
ਮੋਹਾਲੀ ਵਿਖੇ ਕੱਲ੍ਹ ਸ਼ੁਰੂ ਹੋਏ ਖੇਡਾਂ ਵਤਨ ਪੰਜਾਬ ਦੀਆਂ, ਸਾਲ ਤੀਜਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਐਤਵਾਰ ਵੀ ਜਾਰੀ ਰਹੇ। ਜਿਸ ਦੌਰਾਨ ਸੈਂਕੜੇ ਖਿਡਾਰੀਆਂ ਨੇ ਆਪੋ-ਆਪਣੀ ਟੀਮ ਦੀ ਜਿੱਤ ਲਈ ਸਖ਼ਤ ਮੁਕਾਬਲਿਆਂ ਦਾ ਸਾਹਮਣਾ ਕੀਤਾ। ਜ਼ਿਲ੍ਹਾ ਪੱਧਰੀ ਮੁਕਾਬਲੇ 25 ਸਤੰਬਰ ਤੱਕ ਚੱਲਣਗੇ।
ਅੱਜ ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਖੇਡ ਮੁਕਾਬਲਿਆ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਖੇਡ ਭਾਵਨਾ ਤਹਿਤ ਭਾਗ ਲੈਣ ਲਈ ਪ੍ਰੇਰਿਤ ਕੀਤਾ। ਦੂਜੇ ਦਿਨ ਦੀਆਂ ਇਨ੍ਹਾਂ ਖੇਡਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:
ਜ਼ਿਲ੍ਹਾ ਪੱਧਰੀ ( ਦੂਜਾ ਦਿਨ) ਮਿਤੀ: 22-09-2024
ਐਥਲੈਟਿਕਸ ਅੰ -17 ਲੜਕੇ:
• 100 ਮੀਟਰ: ਜਸਕਰਨ ਸਿੰਘ ਨੇ ਪਹਿਲਾ ਸਥਾਨ, ਰੋਹਿਤ ਨੇ ਦੂਜਾ ਸਥਾਨ ਅਤੇ ਆਰਵ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 800 ਮੀਟਰ: ਮਹਿਤਾਬ ਸਿੰਘ ਪਹਿਲਾ ਸਥਾਨ, ਰਣਵਿਜੈ ਸਿੰਘ ਨੇ ਦੂਜਾ ਸਥਾਨ ਅਤੇ ਸਾਹਿਬ ਜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ: ਸੁਮਿਤ ਨੇ ਪਹਿਲਾ ਸਥਾਨ, ਗੁਰਮਨਜੀਤ ਸਿੰਘ ਨੇ ਦੂਜਾ ਸਥਾਨ ਅਤੇ ਸੌਰਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 3000 ਮੀਟਰ: ਰਣਜੀਤ ਸਿੰਘ ਨੇ ਪਹਿਲਾ ਸਥਾਨ, ਵਿਕਾਸ ਦੂਜਾ ਸਥਾਨ ਅਤੇ ਜਗਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 200 ਮੀਟਰ: ਜਸਕਰਨ ਸਿੰਘ ਪਹਿਲਾ ਸਥਾਨ, ਗੁਰਮਨਜੋਤ ਸਿੰਘ ਦੂਜਾ ਸਥਾਨ ਅਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰ -17 ਲੜਕੀਆਂ:
• 100 ਮੀਟਰ: ਅਦਿਤੀ ਨੇ ਪਹਿਲਾ ਸਥਾਨ, ਵਿਪਨੀਤ ਕੌਰ ਨੇ ਦੂਜਾ ਸਥਾਨ ਅਤੇ ਏਂਜਲ ਸੇਠੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 800 ਮੀਟਰ: ਸ਼ਰੂਤੀ ਸੂਦ ਨੇ ਪਹਿਲਾ ਸਥਾਨ, ਗੁਰਸ਼ਰਨ ਕੌਰ ਨੇ ਦੂਜਾ ਸਥਾਨ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ: ਮੰਨਤ ਨੇ ਪਹਿਲਾ ਸਥਾਨ, ਸ਼ਾਨਵੀਰ ਨੇ ਦੂਜਾ ਸਥਾਨ ਅਤੇ ਨੀਰਜ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 3000 ਮੀਟਰ: ਕਿਰਨ ਨੇ ਪਹਿਲਾ ਸਥਾਨ, ਨਵਨੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
• 200 ਮੀਟਰ: ਅਦਿਤੀ ਨੇ ਪਹਿਲਾ ਸਥਾਨ ਅਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ 31-40 ਲੜਕੇ:
• 100 ਮੀਟਰ: ਰਮਨਦੀਪ ਸਿੰਘ ਨੇ ਪਹਿਲਾ ਸਥਾਨ, ਸਰਬਜੀਤ ਸਿੰਘ ਨੇ ਦੂਜਾ ਸਥਾਨ ਅਤੇ ਅਮਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 800 ਮੀਟਰ: ਦਲੀਪ ਸਿੰਘ ਨੇ ਪਹਿਲਾ ਸਥਾਨ, ਕੁਲਦੀਪ ਸਿੰਘ ਨੇ ਦੂਜਾ ਸਥਾਨ ਅਤੇ ਅਮਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• ਲੰਮੀ ਛਾਲ: ਦਲੀਪ ਕੁਮਾਰ ਨੇ ਪਹਿਲਾ ਸਥਾਨ, ਗੁਰਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
• 200 ਮੀਟਰ: ਸਰਬਜੀਤ ਸਿੰਘ ਨੇ ਪਹਿਲਾ ਸਥਾਨ, ਜੁਝਾਰ ਸਿੰਘ ਨੇ ਦੂਜਾ ਸਥਾਨ ਅਤੇ ਜਸਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵੇਟ ਲਿਫਟਿੰਗ ਅੰ -17 (45 kg) ਲੜਕੀਆਂ:
• ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
• ਸਹਿਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵੇਟ ਲਿਫਟਿੰਗ ਅੰ -17 (55 kg) ਲੜਕੀਆਂ:
• ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
• ਸਾਨਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵੇਟ ਲਿਫਟਿੰਗ ਅੰ - 21( 49 kg) ਲੜਕੀਆਂ:
• ਗੁਨੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
• ਰਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ-17 ਲੜਕੀਆਂ:
• ਫਾਈਨਲ ਮੈਚ: ਸਪੋਰਟਸ ਕੰਪਲੈਕਸ-78 ਨੇ ਸ਼ੈਮਰੋਕ ਨੂੰ 3 -2 ਨਾਲ ਹਰਾਇਆ।
ਫੁੱਟਬਾਲ ਅੰ-17 ਲੜਕੇ:
• ਕੋਚਿੰਗ ਸੈਂਟਰ ਸਪੋਰਟਸ ਕੰਪਲੈਕਸ -78 ਨੇ ਗੁਰੂ ਹਰਕ੍ਰਿਸ਼ਨ ਪਲਬੀਕ ਸਕੂਲ ਨੂੰ 1-0 ਨਾਲ ਹਰਾਇਆ।
ਫੁੱਟਬਾਲ ਅੰ-14 ਲੜਕੇ:
• ਕੋਚਿੰਗ ਸੈਂਟਰ ਸਪੋਰਟਸ ਕੰਪਲੈਕਸ-78 ਨੇ ਜੀ.ਐਚ.ਐਸ.ਕੁਬਾਹੇੜੀ ਨੂੰ 4-0 ਨਾਲ ਹਰਾਇਆ।
• ਫੁੱਟਬਾਲ ਕਲੱਬ ਕੁਰਾਲੀ ਨੇ ਬੀ.ਐਚ.ਐਸ.ਆਰਿਆ ਸਕੂਲ ਨੂੰ 3-1 ਨਾਲ ਹਰਾਇਆ।
ਬਾਸਕਿਟਬਾਲ ਅੰ-14 ਲੜਕੇ
• ਪਹਿਲੇ ਸੈਮੀ-ਫਾਈਨਲ: ਕੋਚਿੰਗ ਸੈਂਟਰ-78 ਨੇ ਸੈਮਰੋਕ ਸਕੂਲ ਨੂੰ 27-08 ਨਾਲ ਹਰਾਇਆ।
• ਦੂਜੇ ਸੈਮੀ-ਫਾਈਨਲ: ਐਲ.ਪੀ.ਐਸ 67 ਨੇ ਸੋਹਮ ਅਕੈਡਮੀ ਨੂੰ 30-02 ਨਾਲ ਹਰਾਇਆ।
• ਫਾਈਨਲ: ਐਲ.ਪੀ.ਐਸ. 67 ਨੇ ਕੋਚਿੰਗ ਸੈਂਟਰ-78 ਨੂੰ 51-45 ਨਾਲ ਹਰਾਇਆ।
ਬਾਸਕਿਟਬਾਲ ਅੰ-14 ਲੜਕੀਆਂ
• ਪਹਿਲੇ ਸੈਮੀ-ਫਾਈਨਲ: ਕੋਚਿੰਗ ਸੈਂਟਰ-78 ਨੇ ਜੋਨੀ ਕਲੱਬ ਨੂੰ 28-04 ਨਾਲ ਹਰਾਇਆ।
• ਦੂਜੇ ਸੈਮੀ-ਫਾਈਨਲ: ਚੰਦੋ ਬਾਸਕਿਟਬਾਲ ਅਕੈਡਮੀ ਨੇ ਐਲ.ਪੀ.ਐਸ 67 ਨੂੰ 8-3 ਨਾਲ ਹਰਾਇਆ।
• ਫਾਈਨਲ: ਕੋਚਿੰਗ ਸੈਂਟਰ-78 ਨੇ ਚੰਦੋ ਬਾਸਕਿਟਬਾਲ ਅਕੈਡਮੀ ਨੂੰ 32-08 ਨਾਲ ਹਰਾਇਆ।
Tags:
Latest News
ਹਲਕਾ ਫਾਜ਼ਿਲਕਾ ਦੇ ਪਿੰਡ ਚੁਆੜਿਆ ਵਾਲੀ ਵਿਚ ਕਰੀਬ 29 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਰਖਿਆ ਨੀਹ ਪੱਥਰ
21 Dec 2024 17:57:39
ਫਾਜ਼ਿਲਕਾ 21 ਦਸੰਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੰਗਲੇ ਪੰਜਾਬ ਦੇ ਉਦੇਸ਼ ਦੀ...