ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਮਿਲਿਆ ਨਵਾਂ ਸਕੱਤਰ
New Delhi,09 DEC,2024,(Azad Soch News):- ਜੈ ਸ਼ਾਹ ਦੇ ਆਈਸੀਸੀ ਚੇਅਰਮੈਨ (ICC Chairman) ਬਣਨ ਤੋਂ ਬਾਅਦ ਬੀਸੀਸੀਆਈ (BCCI) ਸਕੱਤਰ ਦਾ ਅਹੁਦਾ ਖਾਲੀ ਹੈ, ਜਿਸ ਨੂੰ ਲੈ ਕੇ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ,ਸੂਤਰਾਂ ਮੁਤਾਬਕ ਅਸਾਮ ਦੇ ਸਾਬਕਾ ਕ੍ਰਿਕਟਰ ਦੇਵਜੀਤ ਸੈਕੀਆ (Former Cricketer Devjit Saikia) ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦਾ ਕਾਰਜਕਾਰੀ ਸਕੱਤਰ ਨਿਯੁਕਤ ਕੀਤਾ ਗਿਆ ਹੈ, ਦੇਵਜੀਤ ਬੀਸੀਸੀਆਈ ਦੇ ਪ੍ਰਧਾਨ ਜੈ ਸ਼ਾਹ ਦੀ ਥਾਂ ਲੈਣਗੇ, ਜਿਨ੍ਹਾਂ ਨੇ ਹਾਲ ਹੀ ਵਿੱਚ ਆਈਸੀਸੀ ਚੇਅਰਮੈਨ (ICC Chairman) ਦਾ ਅਹੁਦਾ ਸੰਭਾਲਿਆ ਹੈ,ਬੋਰਡ ਦੇ ਚੇਅਰਮੈਨ ਰੋਜਰ ਬਿੰਨੀ ਨੇ ਨਿਯੁਕਤੀ ਲਈ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕੀਤੀ,ਸੈਕੀਆ ਪਹਿਲਾਂ ਬੀਸੀਸੀਆਈ ਵਿੱਚ ਸੰਯੁਕਤ ਸਕੱਤਰ ਵਜੋਂ ਕੰਮ ਕਰ ਰਹੇ ਸਨ,ਹੁਣ ਉਹ ਇੱਕ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣਗੇ। ਰੋਜਰ ਬਿੰਨੀ ਨੇ ਬੀਸੀਸੀਆਈ (BCCI) ਨਿਯਮਾਂ ਤਹਿਤ ਸਥਾਈ ਸਕੱਤਰ ਦੀ ਨਿਯੁਕਤੀ ਹੋਣ ਤੱਕ ਸੈਕੀਆ ਨੂੰ ਅਸਥਾਈ ਤੌਰ 'ਤੇ ਨਿਯੁਕਤ ਕੀਤਾ ਹੈ,ਬੀਸੀਸੀਆਈ (BCCI) ਦੇ ਸੰਵਿਧਾਨ ਦੀ ਧਾਰਾ 7(1) (ਡੀ) ਦਾ ਹਵਾਲਾ ਦਿੱਤਾ ਗਿਆ ਹੈ।