Realme ਨੇ ਹਾਲ ਹੀ 'ਚ ਭਾਰਤ 'ਚ ਆਪਣੇ ਆਉਣ ਵਾਲੇ ਸਮਾਰਟਫੋਨ Realme 14x ਦੀ ਲਾਂਚਿੰਗ ਡੇਟ ਦਾ ਖੁਲਾਸਾ ਕੀਤਾ
New Delhi ,15 DEC,2024,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਹਾਲ ਹੀ 'ਚ ਭਾਰਤ 'ਚ ਆਪਣੇ ਆਉਣ ਵਾਲੇ ਸਮਾਰਟਫੋਨ Realme 14x ਦੀ ਲਾਂਚਿੰਗ ਡੇਟ (Launch Date) ਦਾ ਖੁਲਾਸਾ ਕੀਤਾ ਹੈ,ਇਸਨੂੰ ਕੰਪਨੀ 18 ਦਸੰਬਰ 2024 ਨੂੰ ਦੁਪਹਿਰ 12 ਵਜੇਂ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ,ਪਰ ਹੁਣ ਇਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਕੰਪਨੀ ਨੇ ਟੀਜ਼ਰ ਰਾਹੀ ਇਸ ਫੋਨ ਦੇ ਖਾਸ ਫੀਚਰਸ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਹੈ,ਕੰਪਨੀ ਦਾ ਟੀਜ਼ਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੰਪਨੀ ਇਸ ਫੋਨ ਨੂੰ ਨਾਲ ਬਾਜ਼ਾਰ 'ਚ ਲਾਂਚ ਕਰੇਗੀ।
ਇਸ ਤੋਂ ਇਲਾਵਾ ਇਸ ਦੀ ਬੈਟਰੀ,ਕੀਮਤ ਸੈਗਮੈਂਟ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ,ਰਿਪੋਰਟਸ ਦੇ ਮੁਤਾਬਕ Realme 14x ਨੂੰ 15,000 ਰੁਪਏ ਤੋਂ ਘੱਟ ਕੀਮਤ 'ਤੇ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ,ਇਸ ਸਮਾਰਟਫੋਨ ਨੂੰ ਇੰਨੀ ਘੱਟ ਕੀਮਤ ਵਾਲੇ ਸੈਗਮੈਂਟ 'ਚ ਪੂਰੇ ਫੀਚਰਸ ਦੇ ਨਾਲ ਦਿੱਤਾ ਜਾਵੇਗਾ,Realme 14x ਸਮਾਰਟਫੋਨ ਦੇ ਕਈ ਫੀਚਰਸ ਦਾ ਖੁਲਾਸਾ ਹੋ ਗਿਆ ਹੈ,ਫੀਚਰਸ ਬਾਰੇ ਗੱਲ ਕਰੀਏ ਤਾਂ ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 6.67-ਇੰਚ ਦੀ HD+ LCD ਡਿਸਪਲੇ ਮਿਲ ਸਕਦੀ ਹੈ।
ਇਸ ਤੋਂ ਇਲਾਵਾ, ਇਸਦੇ ਪਿਛਲੀ ਪੀੜ੍ਹੀ ਦੇ ਮਾਡਲ Realme 12x ਨੂੰ ਦੇਖਦੇ ਹੋਏ ਇਹ 6GB ਅਤੇ 8GB ਰੈਮ ਦੇ ਨਾਲ ਆ ਸਕਦਾ ਹੈ,ਕੰਪਨੀ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ 'ਚ 6000mAh ਦੀ ਬੈਟਰੀ ਵਰਤੀ ਜਾਵੇਗੀ, ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ,ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਫਲੈਗਸ਼ਿਪ ਫੀਚਰਸ (Flagship Features) ਵਾਲੇ Realme 14x ਦੀ ਕੀਮਤ 15,000 ਰੁਪਏ ਤੋਂ ਘੱਟ ਹੋ ਸਕਦੀ ਹੈ।
ਸਮਾਰਟਫੋਨ ਨੂੰ 93 ਮਿੰਟ 'ਚ 100 ਫੀਸਦੀ ਅਤੇ ਸਿਰਫ 38 ਮਿੰਟ 'ਚ 50 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ,ਫਾਸਟ ਚਾਰਜਿੰਗ ਫੀਚਰ ਨਾਲ ਇਸ ਦੀ ਬੈਟਰੀ ਪੂਰੇ ਦਿਨ ਦਾ ਬੈਕਅਪ ਦੇ ਸਕਦੀ ਹੈ,ਇੱਕ ਵੱਡੀ ਬੈਟਰੀ ਦੇ ਨਾਲ Realme 14x ਵਿੱਚ ਇੱਕ ਸਮਾਰਟ ਚਾਰਜਿੰਗ ਐਲਗੋਰਿਦਮ (Smart Charging Algorithm) ਵੀ ਹੋਵੇਗਾ ਜੋ ਵਾਤਾਵਰਨ ਅਤੇ ਬੈਟਰੀ ਪਾਵਰ ਲੈਵਲ ਦੇ ਆਧਾਰ 'ਤੇ ਚਾਰਜਿੰਗ ਸਪੀਡ (Charging Speed) ਨੂੰ ਐਡਜਸਟ ਕਰਦਾ ਹੈ,ਬੈਟਰੀ ਫੀਚਰਸ (Battery Features) ਤੋਂ ਇਲਾਵਾ Realme 14x ਨੂੰ IP69 ਰੇਟਿੰਗ ਨਾਲ ਪੇਸ਼ ਕੀਤਾ ਜਾਵੇਗਾ,ਜੋ ਇਸਨੂੰ ਪਾਣੀ ਅਤੇ ਧੂੜ-ਰੋਧਕ ਬਣਾਉਂਦਾ ਹੈ।