IPL ਦੇ 5ਵੇਂ ਮੈਚ ਵਿਚ ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ

Azad Soch News:- ਇੰਡੀਅਨ ਪ੍ਰੀਮੀਅਰ ਲੀਗ-2024 (Indian Premier League-2024) ਦੇ 5ਵੇਂ ਮੈਚ ਵਿਚ ਗੁਜਰਾਤ ਟਾਈਟਨਜ਼ (Gujarat Titans) ਨੇ ਮੁੰਬਈ ਇੰਡੀਅਨਜ਼ (Mumbai Indians) ਨੂੰ 6 ਦੌੜਾਂ ਨਾਲ ਹਰਾਇਆ,ਮੁੰਬਈ ਇੰਡੀਅਨਜ਼ ਲਗਾਤਾਰ 11ਵੀਂ ਵਾਰ ਸੀਜ਼ਨ ਦਾ ਅਪਣਾ ਪਹਿਲਾ ਮੈਚ ਹਾਰਿਆ ਹੈ,ਓਪਨਿੰਗ ਮੈਚ 'ਚ ਟੀਮ ਦੀ ਆਖਰੀ ਜਿੱਤ 2012 ਦੇ ਸੀਜ਼ਨ 'ਚ ਹੋਈ ਸੀ,ਉਦੋਂ ਟੀਮ ਨੇ ਚੇਨਈ ਸੁਪਰ ਕਿੰਗਜ਼ (Chennai Super Kings) ਨੂੰ ਹਰਾਇਆ ਸੀ,ਮੁੰਬਈ ਇੰਡੀਅਨਜ਼ ਲਈ ਡੇਵਾਲਡ ਬ੍ਰੇਵਿਸ ਨੇ 46 ਦੌੜਾਂ ਅਤੇ ਰੋਹਿਤ ਸ਼ਰਮਾ ਨੇ 43 ਦੌੜਾਂ ਬਣਾਈਆਂ ਪਰ ਅਪਣੀ ਟੀਮ ਨੂੰ ਸੈਸ਼ਨ ਦੀ ਪਹਿਲੀ ਜਿੱਤ ਨਹੀਂ ਦਿਵਾ ਸਕੇ,ਆਖਰੀ ਦੋ ਓਵਰਾਂ ਵਿਚ ਸਪੈਂਸਰ ਜਾਨਸਨ ਅਤੇ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2-2 ਵਿਕਟਾਂ ਲਈਆਂ,ਇਨ੍ਹਾਂ ਦੋਵਾਂ ਤੋਂ ਪਹਿਲਾਂ ਮੋਹਿਤ ਸ਼ਰਮਾ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਵੀ 2-2 ਵਿਕਟਾਂ ਲਈਆਂ ਸਨ,ਅਹਿਮਦਾਬਾਦ 'ਚ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 162 ਦੌੜਾਂ ਹੀ ਬਣਾ ਸਕੀ,ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ,ਸਾਈ ਸੁਦਰਸ਼ਨ ਨੇ 45 ਦੌੜਾਂ ਅਤੇ ਕਪਤਾਨ ਸ਼ੁਭਮਨ ਗਿੱਲ (Captain Shubman Gill) ਨੇ 31 ਦੌੜਾਂ ਦਾ ਯੋਗਦਾਨ ਪਾਇਆ,ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ,ਗੇਰਾਲਡ ਕੂਟੀਜ਼ ਨੇ 2 ਵਿਕਟਾਂ ਹਾਸਲ ਕੀਤੀਆਂ,ਇਕ ਵਿਕਟ ਪੀਯੂਸ਼ ਚਾਵਲਾ ਦੇ ਖਾਤੇ 'ਚ ਆਈ।
Latest News
