ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਅੱਜ ਸ਼ਾਮ ਆਈ.ਪੀ.ਐੱਲ ਦਾ ਰੋਮਾਂਚਕ ਤੇ ਦਿਲਚਸਪ ਮੈਚ ਖੇਡਿਆ ਜਾਵੇਗਾ

Mullanpur,21 April,2024,(Azad Soch News):- ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ (Maharaja Yadwinder Singh Cricket Stadium) ਅੱਜ ਸ਼ਾਮ IPL ਦਾ ਇਕ ਰੋਮਾਂਚਕ ਤੇ ਦਿਲਚਸਪ ਮੈਚ ਖੇਡਿਆ ਜਾਵੇਗਾ,ਘਰੇਲੂ ਮੈਦਾਨ ਵਿਚ ਪੰਜਾਬ ਕਿੰਗਸ (Punjab Kings) ਜਿੱਤ ਦੀ ਉਮੀਦ ਨਾਲ ਉਤਰੇਗੀ ਤਾਂ ਦੂਜੇ ਪਾਸੇ ਗੁਜਰਾਤ ਟਾਈਟੰਸ (Gujarat Titans) ਕੈਪਟਨ ਤੇ ਲੋਕਲ ਬੁਆਏ ਸ਼ੁਭਮਨ ਗਿੱਲ (Shubman Gill) ਦੇ ਸਹਾਰੇ ਮੈਚ ਜਿੱਤਣ ਲਈ ਤਾਕਤ ਲਗਾਏਗੀ,ਇਹ ਪਹਿਲਾ ਮੌਕਾ ਹੈ,ਜਦੋਂ ਸ਼ੁਭਮਨ ਗਿੱਲ ਇਸ ਮੈਦਾਨ ‘ਤੇ IPL ਮੈਚ ਖੇਡਣਗੇ,ਮੈਚ 7.30 ਵਜੇ ਸ਼ੁਰੂ ਹੋਵੇਗਾ,ਦੁਪਹਿਰ 3 ਵਜੇ ਦੇ ਕਰੀਬ ਐਂਟਰੀ ਸ਼ੁਰੂ ਹੋ ਜਾਵੇਗੀ,ਐਤਵਾਰ ਦੀ ਛੁੱਟੀ ਤੇ ਇਸ ਸਟੇਡੀਅਮ ਵਿਚ ਸੀਜ਼ਨ ਦਾ ਆਖਰੀ ਮੈਚ ਹੋਣ ਦੀ ਵਜ੍ਹਾ ਨਾਲ ਕਾਫੀ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ।
ਇਸ ਸੀਜ਼ਨ ਵਿਚ ਹੁਣ ਤੱਕ ਪੀ.ਬੀ.ਕੇ.ਐਸ (PBKS) ਤੇ GT ਦੋਵਾਂ ਦੀ ਸਥਿਤੀ ਲਗਭਗ ਇਕੋ ਜਿਹੀ ਹੈ,ਦੋਵਾਂ ਲਈ ਇਹ ਮੈਚ ਕਰੋ ਜਾਂ ਮਰੋ ਵਰਗਾ ਹੈ,PBKS ਆਪਣੇ 7 ਮੁਕਾਬਲਿਆਂ ਵਿਚ ਦੋ ਹੀ ਜਿੱਤ ਸਕੀ ਹੈ ਜਦੋਂ ਕਿ GT ਚਾਰ ਹਾਰ ਤੇ ਤਿੰਨ ਜਿੱਤ ਦੇ ਨਾਲ 8ਵੇਂ ਸਥਾਨ ‘ਤੇ ਹੈ,PBKS ਅੰਕ 9ਵੇਂ ਸਥਾਨ ‘ਤੇ ਹੈ,ਅਜਿਹੇ ਵਿਚ ਦੋਵੇਂ ਟੀਮਾਂ ਨੂੰ ਪੁਆਇੰਟ ਟੇਬਲ (Point Table) ਵਿਚ ਆਪਣੀ ਸਥਿਤੀ ਸੁਧਾਰਨ ਲਈ ਤਾਕਤ ਲਗਾਉਣੀ ਹੋਵੇਗੀ,ਹਾਲਾਂਕਿ ਅਹਿਮਦਾਬਾਦ ਵਿਚ ਦੋਵੇਂ ਟੀਮਾਂ ਦੇ ਵਿਚ ਹੋਏ ਮੁਕਾਬਲੇ ਵਿਚ ਪੀ.ਬੀ.ਕੇ.ਐਸ (PBKS) ਨੂੰ ਜਿੱਤ ਮਿਲੀ ਸੀ,ਟੀਮ ਦੇ 2 ਖਿਡਾਰੀਆਂ ਆਸ਼ੂਤੋਸ਼ ਤੇ ਸ਼ੰਸ਼ਾਕ ਨੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ।
Latest News
