ਮੁੰਬਈ ਇੰਡੀਅਨਜ਼ ਦੇ ਖਰਾਬ ਪ੍ਰਦਰਸ਼ਨ ‘ਤੇ ਨੀਤਾ ਅੰਬਾਨੀ ਨੇ ਦਿੱਤਾ ਵੱਡਾ ਬਿਆਨ

New Mumbai,21 May,2024,(Azad Soch News):- IPL ਦਾ 17ਵਾਂ ਸੀਜ਼ਨ ਹੁਣ ਆਪਣੇ ਅਖੀਰ ਵੱਲ ਪਹੁੰਚ ਰਿਹਾ ਹੈ,ਚਾਰ ਟੀਮਾਂ ਪਲੇਆਫ (Playoffs) ਲਈ ਕੁਆਲੀਫਾਈ (Qualify) ਕਰ ਚੁੱਕੀਆਂ ਹਨ ਜਿਸ ਵਿੱਚ ਕੋਲਕਾਤਾ, ਹੈਦਰਾਬਾਦ, ਰਾਜਸਥਾਨ ਅਤੇ ਬੈਂਗਲੁਰੂ ਦੀਆਂ ਟੀਮਾਂ ਸ਼ਾਮਲ ਹਨ,ਮੁੰਬਈ ਇੰਡੀਅਨਜ਼ (Mumbai Indians) ਦਾ ਸਫਰ ਖਤਮ ਹੋ ਗਿਆ ਹੈ,ਇਹ ਸੀਜ਼ਨ ਉਸ ਲਈ ਕੁਝ ਖਾਸ ਨਹੀਂ ਰਿਹਾ,ਮੁੰਬਈ ਇੰਡੀਅਨਜ਼ ਟੀਮ ਦੀ ਮਾਲਕਣ ਨੀਤਾ ਅੰਬਾਨੀ ਨੇ ਟੀਮ ਦੇ ਪ੍ਰਦਰਸ਼ਨ ਬਾਰੇ ਗੱਲ ਕੀਤੀ ਹੈ,ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ ਜਿਸ ‘ਚ ਉਨ੍ਹਾਂ ਨੂੰ ਡ੍ਰੈਸਿੰਗ ਰੂਮ (Dressing Room) ‘ਚ ਖਿਡਾਰੀਆਂ ਨੂੰ ਸੰਬੋਧਨ ਕਰਦੇ ਦੇਖਿਆ ਜਾ ਸਕਦਾ ਹੈ,ਨੀਤਾ ਅੰਬਾਨੀ ਨੇ ਕਿਹਾ, “ਸਾਡੇ ਸਾਰਿਆਂ ਲਈ ਇੱਕ ਨਿਰਾਸ਼ਾਜਨਕ ਸੀਜ਼ਨ,ਚੀਜ਼ਾਂ ਉਸ ਤਰੀਕੇ ਨਾਲ ਨਹੀਂ ਹੋਈਆਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ, ਪਰ ਮੈਂ ਅਜੇ ਵੀ ਮੁੰਬਈ ਇੰਡੀਅਨਜ਼ ਦੀ ਇੱਕ ਵੱਡੀ ਪ੍ਰਸ਼ੰਸਕ ਹਾਂ,ਸਿਰਫ਼ ਇੱਕ ਮਾਲਕ ਹੀ ਨਹੀਂ।
ਮੈਨੂੰ ਲੱਗਦਾ ਹੈ ਕਿ ਮੁੰਬਈ ਇੰਡੀਅਨਜ਼ (Mumbai Indians) ਦੀ ਜਰਸੀ ਪਹਿਨਣਾ ਇੱਕ ਵੱਡੀ ਗੱਲ ਹੈ,ਮੁੰਬਈ ਇੰਡੀਅਨਜ਼ ਨਾਲ ਜੁੜਨਾ ਮਾਣ ਅਤੇ ਸਨਮਾਨ ਦੀ ਗੱਲ ਹੈ,ਅਸੀਂ ਵਾਪਸ ਜਾ ਕੇ ਇਸ ਬਾਰੇ ਸੋਚਾਂਗੇ,ਇਸ ਦੌਰਾਨ ਨੀਤਾ ਅੰਬਾਨੀ ਨੇ ਟੀ-20 ਵਿਸ਼ਵ ਕੱਪ 2024 ਲਈ ਚੁਣੇ ਗਏ ਭਾਰਤੀ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ,ਉਨ੍ਹਾਂ ਨੇ ਆਉਣ ਵਾਲੇ ਵਿਸ਼ਵ ਕੱਪ (World Cup) ਲਈ ਰੋਹਿਤ ਸ਼ਰਮਾ,ਹਾਰਦਿਕਪੰਡਯਾ,ਸੂਰਿਆਕੁਮਾਰ ਯਾਦਵ ਅਤੇ ਜਸਪ੍ਰੀਤ ਬੁਮਰਾਹ ਨੂੰ ਖਾਸ ਸੰਦੇਸ਼ ਦਿੱਤਾ,ਉਨ੍ਹਾਂ ਨੇ ਕਿਹਾ ਕਿ “ਰੋਹਿਤ, ਹਾਰਦਿਕ, ਸੂਰਿਆ ਅਤੇ ਬੁਮਰਾਹ ਨੂੰ ਵਿਸ਼ਵ ਕੱਪ (World Cup) ਲਈ ਸ਼ੁੱਭਕਾਮਨਾਵਾਂ,ਸਾਨੂੰ ਉਮੀਦ ਹੈ ਕਿ ਤੁਸੀਂ ਟੀ-20 ਵਿਸ਼ਵ ਕੱਪ 2024 (T-20 World Cup 2024) ਵਿੱਚ ਚੰਗਾ ਪ੍ਰਦਰਸ਼ਨ ਕਰੋਗੇ।”
Related Posts
Latest News
