ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ‘ਚ ਰਿਕਾਰਡ ਤੋੜ ਸੈਂਕੜਾ ਲਗਾਇਆ
New Delhi,11 Nov,2024,(Azad Soch News):- ਸੰਜੂ ਸੈਮਸਨ (Sanju Samson) ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 (T-20) ‘ਚ ਰਿਕਾਰਡ ਤੋੜ ਸੈਂਕੜਾ ਲਗਾਇਆ ਹੈ,ਸੈਮਸਨ (Sanju Samson) ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ ਭਾਰਤ ਨੂੰ ਜ਼ਬਰਦਸਤ ਜਿੱਤ ਮਿਲੀ,ਸੰਜੂ ਸੈਮਸਨ (Sanju Samson) ਟੀ-20 ਅੰਤਰਰਾਸ਼ਟਰੀ ਕ੍ਰਿਕੇਟ (T-20 International Cricket) ਵਿੱਚ ਬੈਕ-ਟੂ-ਬੈਕ ਸੈਂਕੜੇ (Back-To-Back Hundreds) ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ,ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਨੇ 47 ਗੇਂਦਾਂ ‘ਚ ਸੈਂਕੜਾ ਜੜਿਆ,ਸੰਜੂ ਸੈਮਸਨ (Sanju Samson) ਦੇ ਟੀ-20 ਕਰੀਅਰ ਦਾ ਇਹ ਦੂਜਾ ਸੈਂਕੜਾ ਸੀ ਜੋ 50 ਗੇਂਦਾਂ ਦੇ ਅੰਦਰ ਆਇਆ ਸੀ,ਇਸ ਤੋਂ ਪਹਿਲਾਂ ਸੂਰਿਆ ਨੇ ਟੀ-20 (T-20) ਵਿੱਚ ਭਾਰਤ ਲਈ 50 ਗੇਂਦਾਂ ਵਿੱਚ ਦੋ ਸੈਂਕੜੇ ਲਗਾਏ ਸਨ,ਸੱਜੇ ਹੱਥ ਦੇ ਬੱਲੇਬਾਜ਼ ਸੰਜੂ ਸੈਮਸਨ (Sanju Samson) ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 (T-20) ‘ਚ ਸਪਿਨ ਗੇਂਦਬਾਜ਼ਾਂ ਦੇ ਖਿਲਾਫ ਕਾਫੀ ਦੌੜਾਂ ਬਣਾਈਆਂ।
ਉਸ ਦੇ 27 ਗੇਂਦਾਂ ‘ਤੇ 58 ਦੌੜਾਂ ਬਣਾਈਆਂ,ਸੰਜੂ ਸੈਮਸਨ (Sanju Samson) ਨੇ ਲੈੱਗ ਸਪਿਨ ਗੇਂਦਬਾਜ਼ਾਂ (Leg Spin Bowlers) ਖ਼ਿਲਾਫ਼ ਜ਼ਿਆਦਾ ਦੌੜਾਂ ਬਣਾਈਆਂ ਹਨ,ਓਪਨਿੰਗ ‘ਚ ਆਏ ਸੰਜੂ ਸੈਮਸਨ (Sanju Samson) ਸ਼ੁਰੂ ਤੋਂ ਹੀ ਸ਼ਾਨਦਾਰ ਫਾਰਮ ‘ਚ ਨਜ਼ਰ ਆਏ,ਉਸ ਨੇ 50 ਗੇਂਦਾਂ ਵਿੱਚ 107 ਦੌੜਾਂ ਦੀ ਪਾਰੀ ਖੇਡੀ,ਭਾਰਤ ਨੂੰ ਜਿੱਤ ਦਿਵਾਉਣ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ,ਇਸ ਨਾਲ ਸੰਜੂ ਸੈਮਸਨ (Sanju Samson) ਟੀ-20 ‘ਚ ਆਪਣੀ ਜਗ੍ਹਾ ਪੱਕੀ ਕਰਦੇ ਨਜ਼ਰ ਆ ਰਹੇ ਹਨ,ਇਸ ਤੋਂ ਪਹਿਲਾਂ ਸੰਜੂ ਸੈਮਸਨ (Sanju Samson) ਨੇ ਹੈਦਰਾਬਾਦ (Hyderabad) ‘ਚ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਆਖਰੀ ਟੀ-20 ਮੈਚ (T-20 Match) ‘ਚ ਸੈਂਕੜਾ ਲਗਾਇਆ ਸੀ,ਇਹ ਟੀ-20 ਕ੍ਰਿਕਟ (T-20 Cricket) ‘ਚ ਕਿਸੇ ਵੀ ਭਾਰਤੀ ਵਿਕਟਕੀਪਰ (Indian Wicketkeeper) ਦਾ ਸਭ ਤੋਂ ਵੱਡਾ ਸੈਂਕੜਾ ਹੈ,ਸੰਜੂ ਸੈਮਸਨ (Sanju Samson) ਨੇ ਦੱਖਣੀ ਅਫਰੀਕਾ ਖਿਲਾਫ ਡਰਬਨ (Durban) ‘ਚ ਖੇਡੇ ਗਏ ਪਹਿਲੇ ਮੈਚ ‘ਚ ਇਹ ਰਿਕਾਰਡ ਬਣਾਇਆ ਸੀ।