ਭਾਰਤ ਦੇ ਸਾਬਕਾ ਕ੍ਰਿਕਟਰ ਬੱਲੇਬਾਜ਼ ਉਥੱਪਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
By Azad Soch
On
New Delhi,22 DEC,2024,(Azad Soch News):- ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਲਾਈਫ਼ ਸਟਾਈਲ ਬ੍ਰਾਂਡ ਸੈਂਟੋਰਸ ਪ੍ਰਾਈਵੇਟ ਲਿਮਟਿਡ (Lifestyle Brand Centaurs Pvt) ਦੇ ਨਿਰਦੇਸ਼ਕ ਰੌਬਿਨ ਉਥੱਪਾ ਦੇ ਖ਼ਿਲਾਫ਼ ਕਥਿਤ ਈਪੀਐਫ਼ਓ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ,ਕੰਪਨੀ ਕਥਿਤ ਤੌਰ ਉਤੇ ਕਰਮਚਾਰੀਆਂ ਦੀ ਤਨਖ਼ਾਹ ਵਿਚੋਂ ਕੱਟੇ ਗਏ 23 ਲੱਖ ਰੁਪਏ ਉਨ੍ਹਾਂ ਦੇ ਪੀਐਫ਼ ਅਕਾਊਂਟ ਵਿਚ ਜਮ੍ਹਾਂ ਕਰਨ ਵਿਚ ਅਸਫ਼ਲ ਰਹੀ ਹੈ ਉਥੱਪਾ ਭਾਰਤੀ ਟੀਮ (Indian Team) ਦੇ ਇੱਕ ਮਹੱਤਵਪੂਰਨ ਮੈਂਬਰ ਰਹੇ ਹਨ ਅਤੇ 2022 ਵਿਚ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਲੈ ਲਿਆ ਸੀ,ਉਥੱਪਾ ਨੇ ਭਾਰਤ ਲਈ 46 ਵਨਡੇ ਅਤੇ 13 ਟੀ-20 ਮੈਚ (T-20) ਖੇਡੇ ਹਨ,ਉਥੱਪਾ 2007 ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ,ਇਸ ਤੋਂ ਇਲਾਵਾ ਉਥੱਪਾ ਆਈਪੀਐਲ ਟੀਮਾਂ ਦਾ ਵੀ ਹਿੱਸਾ ਰਹਿ ਚੁੱਕੇ ਹਨ।
Latest News
ਸ਼੍ਰੋਮਣੀ ਕਮੇਟੀ ਦੀ 23 ਦਸੰਬਰ ਨੂੰ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਰੱਦ ਕਰ ਦਿੱਤੀ ਗਈ
22 Dec 2024 11:45:39
Amritsar Sahib,22 DEC,2024,(Azad Soch News):- ਸ਼੍ਰੋਮਣੀ ਕਮੇਟੀ (Shiromani Committee) ਦੀ 23 ਦਸੰਬਰ ਨੂੰ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ...