ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਲੱਗਿਆ 12 ਲੱਖ ਰੁਪਏ ਜੁਰਮਾਨਾ

New Delhi,27 March,2024,(Azad Soch News):- ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਇਥੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (Indian Premier League) ਮੈਚ ਦੌਰਾਨ ਟੀਮ ਦੀ ਹੌਲੀ ਓਵਰ-ਗਤੀ ਕਾਰਨ ਬੁੱਧਵਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ,ਆਈਪੀਐਲ (IPL) ਦੇ ਇਕ ਬਿਆਨ ਵਿਚ ਕਿਹਾ ਗਿਆ ਹੈ, "ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ,ਕਿਉਂਕਿ ਇਹ ਆਈਪੀਐਲ ਕੋਡ ਆਫ ਕੰਡਕਟ (IPL Code of Conduct) ਦੇ ਤਹਿਤ ਘੱਟੋ-ਘੱਟ ਓਵਰ ਰੇਟ ਨਾਲ ਸਬੰਧਤ ਸੀਜ਼ਨ ਵਿਚ ਉਸ ਦੀ ਟੀਮ ਦਾ ਪਹਿਲਾ ਅਪਰਾਧ ਸੀ”,ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਨੂੰ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਵਿਚ ਉਸ ਸਮੇਂ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ 63 ਦੌੜਾਂ ਨਾਲ ਹਰਾਇਆ,ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ,ਜੋ ਪਹਿਲੀ ਵਾਰ ਆਈਪੀਐਲ ਫਰੈਂਚਾਇਜ਼ੀ (IPL Franchise) ਦੀ ਅਗਵਾਈ ਕਰ ਰਹੇ ਹਨ, ਨੇ ਟਾਈਟਨਜ਼ ਦੀ ਅਗਵਾਈ ਕਰਦਿਆਂ ਮੁੰਬਈ ਇੰਡੀਅਨਜ਼ (Mumbai Indians) ਵਿਰੁਧ ਅਪਣਾ ਪਹਿਲਾ ਮੈਚ ਛੇ ਦੌੜਾਂ ਨਾਲ ਜਿੱਤਿਆ।
Latest News
