ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਪਹਿਲੇ ਮੈਚ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ
ਅਮਰੀਕਾ ਨੇ ਪਾਕਿਸਤਾਨ ਟੀਮ ਨੂੰ 5 ਦੌੜਾਂ ਨਾਲ ਹਰਾਇਆ
America,07 June,2024,(Azad Soch News):- ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਪਹਿਲੇ ਮੈਚ ਦਾ ਫੈਸਲਾ ਸੁਪਰ ਓਵਰ (Super Over) ਵਿਚ ਹੋਇਆ,ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟੀਚਾ ਦਿੱਤਾ ਸੀ ਤੇ ਅਮਰੀਕਾ ਨੇ 159 ਬਣਾਏ,ਮੈਚ ਸੁਪਰ ਓਵਰ (Match Super Over) ਵਿਚ ਆ ਗਿਆ,ਸੁਪਰ ਓਵਰ ਵਿਚ ਅਮਰੀਕਾ ਦੇ ਜੋਨਸ ਨੇ ਸਿਰਫ਼ 4 ਅਤੇ ਪਾਕਿਸਤਾਨ ਦੇ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ (Bowler Mohammad Amir) ਨੇ 3 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ,ਹੁਣ ਅਮਰੀਕਾ ਦੇ ਸਾਹਮਣੇ 19 ਦੌੜਾਂ ਦਾ ਟੀਚਾ ਸੀ,2010 ਵਿਚ ਭਾਰਤ ਲਈ ਅੰਡਰ-19 ਖੇਡਣ ਵਾਲੇ ਸੌਰਭ ਨੇਤਰਵਾਲਕਰ ਗੇਂਦਬਾਜ਼ੀ ਕਰਨ ਆਏ ਸਨ,ਸਿਰਫ਼ ਇੱਕ ਚੌਕਾ ਦਿੱਤਾ,ਉਹ ਵੀ ਲੈੱਗ ਬਾਏ,ਪਾਕਿਸਤਾਨ ਦੇ ਇਫਤਿਖਾਰ, ਫਖਰ ਜ਼ਮਾਨ ਅਤੇ ਸ਼ਾਦਾਬ ਸਿਰਫ 13 ਦੌੜਾਂ ਹੀ ਬਣਾ ਸਕੇ,ਅਮਰੀਕਾ ਨੇ ਇਹ ਮੈਚ ਸੁਪਰ ਓਵਰ (Match Super Over) ਵਿੱਚ 5 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ।
ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਵੀਰਵਾਰ ਦੇਰ ਰਾਤ ਮੈਚ ਖੇਡਿਆ ਗਿਆ,ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 159 ਦੌੜਾਂ ਬਣਾਈਆਂ,ਜਵਾਬ 'ਚ ਅਮਰੀਕਾ ਨੇ ਵੀ 20 ਓਵਰਾਂ 'ਚ 3 ਵਿਕਟਾਂ 'ਤੇ 159 ਦੌੜਾਂ ਬਣਾਈਆਂ,ਮੈਚ ਟਾਈ ਹੋ ਗਿਆ,ਫਿਰ ਸੁਪਰ ਓਵਰ (Super Over) ਖੇਡਿਆ ਗਿਆ,ਅਮਰੀਕਾ ਨੇ ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18 ਦੌੜਾਂ ਬਣਾਈਆਂ,ਜਵਾਬ 'ਚ ਪਾਕਿਸਤਾਨ ਦੀ ਟੀਮ 13 ਦੌੜਾਂ ਹੀ ਬਣਾ ਸਕੀ,ਇਸ ਤਰ੍ਹਾਂ ਪਾਕਿਸਤਾਨ ਹਾਰ ਗਿਆ,ਅਮਰੀਕਾ ਨੇ ਸੁਪਰ ਓਵਰ ਜਿੱਤ ਕੇ ਦੋ ਅੰਕ ਹਾਸਲ ਕੀਤੇ,ਟੀ-20 ਵਿਸ਼ਵ ਕੱਪ 2024 (T-20 World Cup 2024) ਵਿਚ ਅਮਰੀਕਾ ਦੀ ਇਹ ਦੂਜੀ ਜਿੱਤ ਹੈ,ਇਸ ਜਿੱਤ ਨਾਲ ਉਸ ਦੇ 4 ਅੰਕ ਹੋ ਗਏ ਹਨ,ਹੁਣ ਉਹ ਅੰਕ ਸੂਚੀ 'ਚ ਗਰੁੱਪ ਏ 'ਚ ਪਹਿਲੇ ਨੰਬਰ 'ਤੇ ਹੈ,ਭਾਰਤੀ ਟੀਮ ਇਕ ਜਿੱਤ ਨਾਲ 2 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ,ਪਾਕਿਸਤਾਨ (0) ਤੀਜੇ, ਕੈਨੇਡਾ (0) ਚੌਥੇ ਅਤੇ ਆਇਰਲੈਂਡ (0) ਪੰਜਵੇਂ ਸਥਾਨ ’ਤੇ ਹੈ।