ਆਈ.ਪੀ.ਐੱਲ ‘ਚ ਅੱਜ,ਪਹਿਲਾ ਮੈਚ ਐਮ.ਆਈ ਅਤੇ ਡੀ.ਸੀ,ਦੂਜਾ ਮੈਚ ਐੱਲ.ਐੱਸ.ਜੀ ਅਤੇ ਜੀ.ਟੀ ਵਿਚਾਲੇ ਹੋਵੇਗਾ

New Delhi, 7th April 2024,(Azad Soch News):– IPL 2024 ਵਿੱਚ ਅੱਜ ਦੋ ਮੈਚ ਖੇਡੇ ਜਾਣਗੇ,ਐਤਵਾਰ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ (MI) ਅਤੇ ਦਿੱਲੀ ਕੈਪੀਟਲਸ (DC) ਵਿਚਕਾਰ ਹੋਵੇਗਾ,ਇਹ ਮੈਚ ਬਾਅਦ ਦੁਪਹਿਰ 3:30 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ (Wankhede Stadium) ‘ਚ ਖੇਡਿਆ ਜਾਵੇਗਾ,ਟਾਸ 3 ਵਜੇ ਹੋਵੇਗਾ,ਮੁੰਬਈ ਇੰਡੀਅਨਜ਼ ਇਸ ਸੀਜ਼ਨ (Mumbai Indians This Season) ‘ਚ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ,ਜਦੋਂ ਕਿ ਦਿੱਲੀ ਦੀ ਇਕਲੌਤੀ ਜਿੱਤ ਸੀਐਸਕੇ (CSK) ਨੂੰ ਵਿਸ਼ਾਖਾਪਟਨਮ (Visakhapatnam) ਵਿੱਚ 20 ਦੌੜਾਂ ਨਾਲ ਮਿਲੀ।
ਅੰਕ ਸੂਚੀ ‘ਚ ਦਿੱਲੀ 9ਵੇਂ ਅਤੇ ਮੁੰਬਈ ਆਖਰੀ ਸਥਾਨ ‘ਤੇ ਹੈ,ਦੂਜਾ ਮੈਚ ਲਖਨਊ ਸੁਪਰ ਜਾਇੰਟਸ (LSG) ਅਤੇ ਗੁਜਰਾਤ ਟਾਈਟਨਸ (GT) ਵਿਚਕਾਰ ਸੀਜ਼ਨ ਦਾ ਪਹਿਲਾ ਮੈਚ ਲਖਨਊ ਵਿੱਚ ਖੇਡਿਆ ਜਾਵੇਗਾ,ਇਹ ਮੈਚ ਅੱਜ ਯਾਨੀ ਕਿ 7 ਅਪ੍ਰੈਲ ਨੂੰ ਸ਼ਾਮ 7:30 ਵਜੇ ਤੋਂ ਏਕਾਨਾ ਸਟੇਡੀਅਮ (Ekana Stadium) ‘ਚ ਖੇਡਿਆ ਜਾਵੇਗਾ,ਟਾਸ 7 ਵਜੇ ਹੋਵੇਗਾ,ਦੋਵੇਂ ਟੀਮਾਂ ਇਕਨਾ ਦੀ ਪਿੱਚ ਵੀ ਦੇਖ ਚੁੱਕੀਆਂ ਹਨ,ਜੀਟੀ ਟੀਮ (GT Team) ਇਸ ਸੈਸ਼ਨ ਵਿੱਚ 2 ਜਿੱਤਾਂ, 2 ਹਾਰਾਂ ਨਾਲ ਮੈਦਾਨ ਵਿੱਚ ਉਤਰੇਗੀ ਅਤੇ ਐਲਐਸਜੀ ਟੀਮ (LSG Team) 2 ਜਿੱਤਾਂ,1 ਹਾਰ ਨਾਲ ਮੈਦਾਨ ਵਿੱਚ ਉਤਰੇਗੀ।
Related Posts
Latest News
