ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ 650 ਰੁਪਏ ਪ੍ਰਤੀ ਕਿਲੋ ਭਿੰਡੀ
By Azad Soch
On

London,23 June,2024,(Azad Soch News):- ਇੰਗਲੈਂਡ ਦੀ ਰਾਜਧਾਨੀ ਲੰਦਨ (London) ’ਚ ਭਿੰਡੀ 650 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ,ਇਸੇ ਤਰ੍ਹਾਂ ਲੇਅ’ਜ਼ ਮੈਜਿਕ ਮਸਾਲਾ ਜਿਹੜਾ ਭਾਰਤ ’ਚ 20 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਨਾਲ ਵਿਕਦਾ ਹੈ,ਉਹੀ ਇਥੇ 95 ਰੁਪਏ ਦਾ ਮਿਲ ਰਿਹਾ ਹੈ,ਇਸੇ ਤਰ੍ਹਾਂ ਲੰਦਨ ਦੇ ਗ੍ਰੌਸਰੀ ਸਟੋਰ (Grocery Store) ’ਚ ਮੈਗੀ ਦਾ ਵੱਡਾ ਪੈਕ 300 ਰੁਪਏ ਦਾ ਮਿਲਦਾ ਹੈ ਤੇ ਪਨੀਰ 700 ਰੁਪਏ ’ਚ ਮਿਲਦਾ ਹੈ,ਇਸੇ ਤਰ੍ਹਾਂ ਅਲਫ਼ਾਂਸੋ (Alphonso) ਦੇ ਛੇ ਅੰਬਾਂ ਦੀ ਕੀਮਤ ਇਥੇ 2,400 ਰੁਪਏ ਹੈ ਅਤੇ ਖੀਰਾ 1,000 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ,ਦਰਅਸਲ,ਕਿਸੇ ਨੇ ਸੋਸ਼ਲ ਮੀਡੀਆ (Social Media) ’ਤੇ ਇਕ ਵੀਡੀਉ ਸ਼ੇਅਰ ਕਰ ਕੇ ਲੰਦਨ ਦੀਆਂ ਇਨ੍ਹਾਂ ਕੀਮਤਾਂ ਬਾਰੇ ਜਾਣਕਾਰੀ ਦਿਤੀ ਹੈ। ਭਿੰਡੀ, ਬਹੁਤ ਸਾਰੇ ਭਾਰਤੀ ਘਰਾਂ ਵਿੱਚ ਇੱਕ ਮੁੱਖ ਭੋਜਨ, ਲੰਡਨ ਵਿੱਚ ₹650 ਪ੍ਰਤੀ ਕਿਲੋ ਵਿੱਚ ਉਪਲਬਧ ਹੈ,ਅਤੇ ਕਰੇਲਾ 1,000 ਰੁਪਏ ਪ੍ਰਤੀ ਕਿਲੋ ਵਿਕਦਾ ਦੇਖਿਆ ਗਿਆ।
Latest News

15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...