ਜਾਪਾਨ ਵਿਚ ਤੀਬਰਤਾ ਰਿਕਟਰ 5.9 ਪੈਮਾਨੇ ਦਾ ਆਇਆ ਭੂਚਾਲ,ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ
By Azad Soch
On

Tokyo, 24 September 2024,(Azad Soch News):- ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (Meteorology) ਨੇ ਮੰਗਲਵਾਰ ਨੂੰ ਟੋਕੀਓ ਦੇ ਦੱਖਣ ਵਿੱਚ ਸਥਿਤ ਦੂਰ-ਦੁਰਾਡੇ ਟਾਪੂਆਂ ਦੇ ਇੱਕ ਸਮੂਹ ਨੂੰ ਤੇਜ਼ ਭੂਚਾਲ (Earthquake) ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ,ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ,ਜਾਪਾਨ ਦੇ ਟੋਕੀਓ (Tokyo,) ਦੇ ਦੱਖਣ 'ਚ ਸਥਿਤ ਇਜ਼ੂ ਟਾਪੂ ਦੇ ਤੱਟਵਰਤੀ ਖੇਤਰਾਂ 'ਚ ਅੱਜ ਸਵੇਰੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਦਰਜ ਕੀਤੀ ਗਈ,ਸੂਤਰਾਂ ਮੁਤਾਬਕ ਸਮੁੰਦਰੀ ਟਾਪੂ ਹਾਚੀਜੋ (Island Hachijo) ਨੇੜੇ ਸਮੁੰਦਰ ਵਿੱਚ ਸੁਨਾਮੀ (Tsunami) ਦੀਆਂ ਛੋਟੀਆਂ ਲਹਿਰਾਂ ਦੇਖੀਆਂ ਗਈਆਂ ਹਨ।
Latest News

15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...