ਪ੍ਰਬੋਵੋ ਸੁਬੀਆਂਤੋ ਨੇ ਐਤਵਾਰ ਨੂੰ ਇੰਡੋਨੇਸ਼ੀਆ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕੀ
By Azad Soch
On

Jakarta,20 OCT,2024,(Azad Soch News):- ਪ੍ਰਬੋਵੋ ਸੁਬੀਆਂਤੋ (Prabovo Subianto) ਨੇ ਐਤਵਾਰ ਨੂੰ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਇੰਡੋਨੇਸ਼ੀਆ (Indonesia) ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕੀ,ਸਾਬਕਾ ਰੱਖਿਆ ਮੰਤਰੀ ਪ੍ਰਬੋਵੋ ਸੁਬੀਆਂਤੋ (73) ਨੇ ਦੂਜੇ ਦੇਸ਼ਾਂ ਤੋਂ ਸੱਦੇ ਗਏ ਸੰਸਦ ਮੈਂਬਰਾਂ ਅਤੇ ਪਤਵੰਤਿਆਂ ਦੇ ਸਾਹਮਣੇ ਮੁਸਲਮਾਨਾਂ ਦੇ ਪਵਿੱਤਰ ਗ੍ਰੰਥ ਕੁਰਾਨ ’ਤੇ ਹੱਥ ਰੱਖ ਕੇ ਰਾਸ਼ਟਰਪਤੀ ਵਜੋਂ ਸਹੁੰ ਚੁਕੀ, ਜਿਸ ਤੋਂ ਬਾਅਦ ਸੜਕਾਂ ’ਤੇ ਮੌਜੂਦ ਹਜ਼ਾਰਾਂ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ,ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ (Capital Is Jakarta) ’ਚ ਹੋਏ ਸਹੁੰ ਚੁੱਕ ਸਮਾਰੋਹ ’ਚ ਬਰਤਾਨੀਆਂ, ਫਰਾਂਸ, ਅਮਰੀਕਾ, ਸਾਊਦੀ ਅਰਬ, ਰੂਸ, ਦਖਣੀ ਕੋਰੀਆ, ਚੀਨ, ਆਸਟਰੇਲੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਮੇਤ 40 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
Latest News

27 Mar 2025 22:09:37
ਚੰਡੀਗੜ੍ਹ, 27 ਮਾਰਚ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਆਖਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ...