ਇਟਲੀ ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਲਈ ਵੀਜ਼ਾ ਨਿਯਮਾਂ ਵਿਚ ਬਦਲਾਅ ਕੀਤੇ
By Azad Soch
On
Rome,13, Dec,2024,(Azad Soch News):- ਇਟਲੀ (Italy) ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ (International Students) ਅਤੇ ਲੰਮੇ ਸਮੇਂ ਦੇ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਲਈ ਵੀਜ਼ਾ ਨਿਯਮਾਂ ਵਿਚ ਬਦਲਾਅ ਕੀਤੇ ਹਨ, ਜੋ 90 ਦਿਨਾਂ ਤੋਂ ਵੱਧ ਸਮੇਂ ਤਕ ਦੇਸ਼ ਵਿਚ ਰਹਿਣਾ ਚਾਹੁੰਦੇ ਹਨ,ਨਵੇਂ ਨਿਯਮਾਂ ਅਨੁਸਾਰ, 10 ਜਨਵਰੀ 2025 ਤੋਂ ਵਿਦਿਆਰਥੀਆਂ ਅਤੇ ਟਾਈਪ ਵੀਜ਼ਾ (Type Visa) ਦੇ ਬਿਨੈਕਾਰਾਂ ਨੂੰ ਇਤਾਲਵੀ ਕੌਂਸਲੇਟ ਵਿਚ ਇਕ ਵਿਅਕਤੀਗਤ ਅਪਾਇੰਟਮੈਂਟ ਨਿਰਧਾਰਤ ਕਰਨੀ ਪਵੇਗੀ ਅਤੇ ਅਪਣੇ ਬਾਇਓਮੈਟਿ੍ਰਕਸ, ਜਿਵੇਂ ਕਿ ਫਿੰਗਰਪਿ੍ਰੰਟ, ਜਮ੍ਹਾਂ ਕਰਾਉਣੇ ਪੈਣਗੇ,ਵਿਦਿਆਰਥੀ ਵੀਜ਼ਾ (Student Visa) ਲਈ ਨਵੇਂ ਨਿਯਮਾਂ ਨਾਲ ਦੂਤਘਰਾਂ ਅਤੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੋਵਾਂ ’ਤੇ ਪ੍ਰਸ਼ਾਸਨਿਕ ਬੋਝ ਵਧਣ ਦੀ ਉਮੀਦ ਹੈ,ਵਿਦਿਆਰਥੀਆਂ ਲਈ ਅੰਬੈਸੀ (Embassy) ਜਾਣ ਦਾ ਖਰਚਾ ਵੀ ਵਧੇਗਾ ਅਤੇ ਉਨ੍ਹਾਂ ਨੂੰ ਅਪਾਇੰਟਮੈਂਟ (Appointment) ਲਈ ਲੰਮਾ ਸਮਾਂ ਇੰਤਜਾਰ ਵੀ ਕਰਨਾ ਪੈ ਸਕਦਾ ਹੈ।
Related Posts
Latest News
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
21 Dec 2024 18:47:28
ਫਾਜ਼ਿਲਕਾ 21 ਦਸੰਬਰ
ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...