ਜੱਜ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਣਾਈ ਸਜ਼ਾ
New York,11 JAN,2025,(Azad Soch News):- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump) ਨੂੰ ਸ਼ੁਕਰਵਾਰ ਨੂੰ ਇਕ ‘ਪੋਰਨ ਸਟਾਰ’ (ਵੇਸ਼ਵਾ) ਨੂੰ ਗੁਪਤ ਪੈਸੇ ਦੇਣ ਦੇ ਦੋਸ਼ ’ਚ ਰਸਮੀ ਤੌਰ ’ਤੇ ਸਜ਼ਾ ਸੁਣਾਈ ਗਈ ਪਰ ਜੱਜ ਨੇ ਨਾ ਤਾਂ ਉਨ੍ਹਾਂ ਨੂੰ ਜੇਲ ਦੀ ਸਜ਼ਾ ਦਾ ਐਲਾਨ ਕੀਤਾ ਅਤੇ ਨਾ ਹੀ ਉਨ੍ਹਾਂ ’ਤੇ ਜੁਰਮਾਨਾ ਜਾਂ ਪਾਬੰਦੀ ਲਗਾਈ,ਇਹ ਫੈਸਲਾ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਦਸ ਦਿਨ ਪਹਿਲਾਂ ਆਇਆ ਹੈ,ਇਸ ਫੈਸਲੇ ਨੂੰ ਟਰੰਪ ਲਈ ਵੱਡੀ ਰਾਹਤ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ ਅਤੇ ਰਾਸ਼ਟਰਪਤੀ ਦੇ ਤੌਰ ’ਤੇ ਦੂਜੇ ਕਾਰਜਕਾਲ ਲਈ ਉਨ੍ਹਾਂ ਦੀ ਵ੍ਹਾਈਟ ਹਾਊਸ (White House) ’ਚ ਵਾਪਸੀ ਦਾ ਰਸਤਾ ਵੀ ਸਾਫ ਹੋ ਗਿਆ ਹੈ,ਮੈਨਹਟਨ ਅਦਾਲਤ ਦੇ ਜੱਜ ਜੁਆਨ ਐਮ. ਮਾਰਚਨ ਨੇ ‘ਹੱਸ਼ ਮਨੀ’ ਮਾਮਲੇ ’ਚ 78 ਸਾਲ ਦੇ ਟਰੰਪ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾ ਸਕਦੇ ਸਨ, ਹਾਲਾਂਕਿ, ਉਨ੍ਹਾਂ ਨੇ ਇਕ ਅਜਿਹਾ ਫੈਸਲਾ ਚੁਣਿਆ ਜਿਸ ਨੇ ਕੇਸ ਨੂੰ ਅਸਰਦਾਰ ਢੰਗ ਨਾਲ ਸੁਲਝਾਉਣ ਦੌਰਾਨ ਕਈ ਸੰਵਿਧਾਨਕ ਮੁੱਦਿਆਂ ਨੂੰ ਪੈਦਾ ਹੋਣ ਤੋਂ ਰੋਕਿਆ।