ਚੰਡੀਗੜ੍ਹ ਵਿੱਚ ਸਾਬਕਾ SP ਦੀ ਕੋਠੀ ‘ਤੇ ਹੋਏ ਗ੍ਰੇਨੇਡ ਵਿੱਚ ਸ਼ਾਮਿਲ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ
Chandigarh,15 Sep,2024,(Azad Soch News):- ਚੰਡੀਗੜ੍ਹ ਵਿੱਚ ਸਾਬਕਾ SP ਦੀ ਕੋਠੀ ‘ਤੇ ਹੋਏ ਗ੍ਰੇਨੇਡ (Grenade) ਵਿੱਚ ਸ਼ਾਮਿਲ ਦੂਜੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ,ਵਿਸ਼ਾਲ ਮਸੀਹ ਨਾਮ ਦੇ ਮੁਲਜ਼ਮ ਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ ਹੈ,ਉਸ ਦੀ ਪਛਾਣ ਗੁਰਦਸਪੁਰ ਦੇ ਪਿੰਡ ਰਾਏਮਲ ਨੇੜੇ ਧਿਆਨਪੁਰ ਥਾਣਾ ਕੋਟਲੀ ਸੂਰਤ ਮੱਲਿਆਂ ਬਲਤਾ ਵਜੋਂ ਹੋਈ ਹੈ,ਵਿਸ਼ਾਲ ਪਹਿਲਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰੋਹਨ ਮਸੀਹ ਦਾ ਸਾਥੀ ਹੈ,ਡੀ.ਜੀ.ਪੀ,ਗੌਰਵ ਯਦਾਵ (DGP, Gaurav Yadav) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ.ਡੀ.ਜੀ.ਪੀ,ਗੌਰਵ ਯਦਾਵ ਨੇ ਦੱਸਿਆ ਕਿ ਕੇਂਦਰੀ ਏਜੇਂਸੀਆਂ (Central Agencies) ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਇਸ ਮਾਮਲੇ ਵਿੱਚ ਹੁਣ ਤੱਕ 3 ਮੁਲਜ਼ਮ ਫੜੇ ਗਏ ਹਨ,2 ਮੁਲਜ਼ਮਾਂ ਨੂੰ ਪੰਜਾਬ ਪੁਲਿਸ ਨੇ ਅਤੇ ਜਿਸ ਆਟੋ ‘ਚ ਬੈਠ ਕੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਭੱਜੇ ਸੀ, ਉਸ ਆਟੋ ਚਾਲਕ ਅਨਿਲ ਕੁਮਾਰ ਚੰਡੀਗੜ੍ਹ ਪੁਲਿਸ (Chandigarh Police) ਨੇ ਗ੍ਰਿਫਤਾਰ ਕੀਤਾ ਹੈ,ਪੁਲਿਸ ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਹਮਲੇ ਲਈ ਉਨ੍ਹਾਂ ਦੇ ਡੀਲ 5 ਲੱਖ ਰੁਪਏ ਵਿੱਚ ਤੈਅ ਹੋਈ ਸੀ,ਪਰ ਪਹਿਲੀ ਕਿਸ਼ਤ ਵਿੱਚ ਸਿਰਫ਼ 20 ਹਜ਼ਾਰ ਰੁਪਏ ਹੀ ਮਿਲੇ ਸਨ,ਮੁਲਜ਼ਮ ਰੋਹਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲਾ ਸੀ,ਪਰ ਵੀਡੀਓ ਵਾਇਰਲ (Video Viral) ਹੋਣ ਤੋਂ ਬਾਅਦ ਉਸ ਦਾ ਪਲਾਨ ਮੌਕੇ ‘ਤੇ ਹੀ ਬਦਲ ਦਿੱਤਾ ਗਿਆ,ਇਸ ਤੋਂ ਬਾਅਦ ਦੋਹਾਂ ਨੇ ਵੱਖ-ਵੱਖ ਰਾਹ ਚੁਣੇ,ਫਿਲਹਾਲ ਪੁਲਿਸ (Police) ਹੁਣ ਉਸ ਬਾਰੇ ਹੋਰ ਵੀ ਕਈ ਚੀਜ਼ਾਂ ਦੀ ਜਾਂਚ ਕਰ ਰਹੀ ਹੈ।