ਪੰਜਾਬੀ ਗਾਇਕ ਏਪੀ ਢਿੱਲੋਂ ਦੇ ਚੰਡੀਗੜ੍ਹ 'ਚ ਹੋਣ ਵਾਲੇ ਸ਼ੋਅ ਦੀ ਜਗ੍ਹਾ ਬਦਲੀ
Chandigarh,18 DEC,2024,(Azad Soch News):- ਪੰਜਾਬੀ ਗਾਇਕ ਏਪੀ ਢਿੱਲੋਂ (Punjabi Singer AP Dhillon) ਦੇ ਚੰਡੀਗੜ੍ਹ ਦੇ ਸ਼ੋਅ ਨੂੰ 34 ਸੈਕਟਰ ਦੇ ਪ੍ਰਦਰਸ਼ਨ ਮੈਦਾਨ ਵਿੱਚ ਮਨਜ਼ੂਰੀ ਨਾ ਮਿਲਣ ਤੇ 25 ਸੈਕਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, 21 ਦਸੰਬਰ ਨੂੰ ਰੈਪਰ ਅਤੇ ਗਾਇਕ ਏਪੀ ਢਿੱਲੋਂ (Singer AP Dhillon) ਦਾ ਲਾਈਵ ਕੰਸਰਟ ਹੈ,ਪਿਛਲੇ ਦੋ ਸ਼ੋਅਜ਼ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵੱਲੋਂ ਸੈਕਟਰ-34 ਵਿੱਚ ਲਾਈਵ ਕੰਸਰਟ ਨਾ ਹੋਣ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਸ ਨੂੰ ਸੈਕਟਰ-25 ਵਿੱਚ ਤਬਦੀਲ ਕਰਨ ਦੀ ਯੋਜਨਾ ਸੀ,ਡੀਸੀ (DC) ਨੇ ਮੰਗਲਵਾਰ ਨੂੰ ਇਸ ਨੂੰ ਅੰਤਿਮ ਰੂਪ ਦਿੱਤਾ ਡੀਸੀ (DC) ਨੇ ਦੱਸਿਆ ਕਿ ਏਪੀ ਢਿੱਲੋਂ ਦਾ ਸ਼ੋਅ ਹੁਣ ਸੈਕਟਰ 25 ਵਿੱਚ ਕਰਵਾਇਆ ਜਾਵੇਗਾ,ਉਨ੍ਹਾਂ ਦੱਸਿਆ ਕਿ ਅਰਿਜੀਤ ਸਿੰਘ ਦਾ ਸ਼ੋਅ 16 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੈ,ਜੇਕਰ ਢਿੱਲੋਂ ਦਾ ਸ਼ੋਅ ਸੈਕਟਰ 25 ਵਿੱਚ ਸਫਲ ਰਿਹਾ ਤਾਂ ਅਰਿਜੀਤ ਦਾ ਲਾਈਵ ਸ਼ੋਅ ਵੀ ਸੈਕਟਰ 25 ਵਿੱਚ ਕੀਤਾ ਜਾਵੇਗਾ।