ਲੋਕ ਗਾਇਕ ਜਸਬੀਰ ਜੱਸੀ ਦੀ ਸ਼ਾਨਦਾਰ ਪ੍ਰੋਫਾਰਮੈੱਸ ਨਾਲ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸ਼ੁਰੂਆਤ

Chandigarh, 23,MARCH, 2025,(Azad Soch News):- ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ (CIFF) ਦੇ ਦੂਜੇ ਸੰਸਕਰਣ ਦਾ ਅਗਾਜ਼ ਚੰਡੀਗੜ੍ਹ ਵਿਖੇ ਧੂਮ-ਧਾਮ ਨਾਲ ਜਿਸ ਦੀ ਰਸਮੀ ਸ਼ੁਰੂਆਤ ਲੋਕ ਗਾਇਕ ਜਸਬੀਰ ਜੱਸੀ ਦੀ ਸ਼ਾਨਦਾਰ ਲਾਈਵ ਪ੍ਰੋਫਾਰਮੈੱਸ (Excellent Live Performance) ਨਾਲ ਹੋਈ,ਦਿ ਗ੍ਰੈਂਡ ਬਾਲਰੂਮ ਹਾਲ ਤਾਜ ਚੰਡੀਗੜ੍ਹ (The Grand Ballroom Hall Taj Chandigarh) ਵਿਖੇ ਇਸ ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ (Bollywood) ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਨੇ ਅਪਣੀ ਮੌਜ਼ੂਦਗੀ ਦਰਜ ਕਰਵਾਈ,ਸਿਨੇਮਾ ਦੇ ਗਲੋਬਲੀ ਅਦਾਨ ਪ੍ਰਦਾਨ ਨੂੰ ਹੋਰ ਵਿਸ਼ਾਲਤਾ ਦੇਣ ਲਈ ਆਯੋਜਿਤ ਕਰਵਾਈ ਜਾ ਰਹੀ ਉਕਤ ਚਾਰ ਰੋਜ਼ਾਂ ਫ਼ੈਸਟੀਵਲ ਲੜੀ ਦੌਰਾਨ ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਹਸਤੀਆਂ ਇਸ ਦੇ ਵੱਖ-ਵੱਖ ਪੜਾਵਾਂ ਦਾ ਹਿੱਸਾ ਬਣਨਗੀਆਂ, ਉਨ੍ਹਾਂ ਵਿੱਚ ਐਮੀ ਵਿਰਕ, ਜਗਦੀਪ ਸਿੱਧੂ, ਮੁਨੀਸ਼ ਸਾਹਨੀ, ਨਿਵਾਜ਼ੁਦੀਨ ਸਿੱਦੀਕੀ, ਵਿਕਰਮਾਦਿੱਤਿਆ ਮੋਟਵਾਨੇ, ਹੰਸਲ ਮਹਿਤਾ, ਜ਼ਾਹਨ ਕਪੂਰ, ਪ੍ਰਤੀਕ ਗਾਂਧੀ, ਰਣਦੀਪ ਹੁੱਡਾ, ਧਰੁਵ ਸਹਿਗਲ, ਨੰਦਿਤਾ ਦਾਸ, ਰਸਿਕਾ ਦੁਗਲ, ਸ਼੍ਰੀਆ ਪਿਲਗਾਂਵਕਰ, ਸ਼ਵੇਤਾ ਤ੍ਰਿਪਾਠੀ, ਬੋਮਨ ਇਰਾਨੀ, ਰਾਹੁਲ ਭੱਟ, ਮੁਕੇਸ਼ ਛਾਬੜਾ, ਜਸਬੀਰ ਜੱਸੀ, ਸ਼ਸ਼ਾਂਕ ਅਰੋੜਾ, ਸਮੀਰ ਨਾਇਰ ਆਦਿ ਸ਼ਾਮਿਲ ਹਨ।
Latest News
