ਚੀਆ ਸੀਡਜ਼ ਖਾਣ ਨਾਲ ਸਰੀਰ ਨੂੰ ਮਿਲਦੇ ਹਨ,ਅਣਗਿਣਤ ਫਾਇਦੇ
By Azad Soch
On
- ਚਿਆ ਸੀਡਜ਼ (Chia Seeds) ਵਿੱਚ ਭਰਪੂਰ ਮਾਤਰਾ ਵਿੱਚ ਤੱਤ ਹੁੰਦੇ ਹਨ ਜੋ ਤੁਹਾਡੀ ਬਾਹਰੀ ਚਮੜੀ ਨੂੰ ਬੈਕਟੀਰੀਆ ਤੋਂ ਬਚਾਉਂਦੇ ਹਨ,ਇਸ ਤੋਂ ਇਲਾਵਾ, ਇਹ ਇੱਕ ਵਧੀਆ ਨਮੀ ਦੇਣ ਵਾਲਾ ਹੈ।
- ਚਿੜਚਿੜੇ ਚਮੜੀ ਨੂੰ ਠੀਕ ਕਰਦਾ ਹੈ।
- ਚਿਆ ਸੀਡਜ਼ ‘ਚ ਆਇਰਨ, ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਵਰਗੇ ਕਈ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
- ਤੁਹਾਡੀ ਉਮਰ ਵਧਣ ਦੇ ਨਾਲ-ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਨਾ ਹੋਣ ਤਾਂ ਦੁੱਧ ‘ਚ ਭਿਓਂ ਕੇ ਚਿਆ ਸੀਡਜ਼ ਖਾਣਾ ਸ਼ੁਰੂ ਕਰ ਦਿਓ।
- ਚਿਆ ਸੀਡਜ਼ ਨੂੰ ਪਾਣੀ ਵਿੱਚ ਭਿਓਂ ਕੇ ਪੀਣ ਨਾਲ ਵੀ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।
- ਹੱਡੀਆਂ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਵੀ ਇਸ ਨਾਲ ਠੀਕ ਕੀਤਾ ਜਾ ਸਕਦਾ ਹੈ।
- ਚਿਆ ਸੀਡਜ਼ ‘ਚ ਕੈਲਸ਼ੀਅਮ ਅਤੇ ਫਾਸਫੋਰਸ (Calcium And Phosphorus) ਪਾਇਆ ਜਾਂਦਾ ਹੈ।
- ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ।
- ਜੇਕਰ ਤੁਹਾਡਾ ਭਾਰ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਆਪਣੀ ਡਾਈਟ ‘ਚ ਚਿਆ ਸੀਡਜ਼ ਸ਼ਾਮਲ ਕਰੋ।
- ਚਿਆ ਸੀਡਜ਼ ਵਿੱਚ ਮੌਜੂਦ ਫਾਈਬਰ ਤੁਹਾਡੇ ਭਾਰ ਨੂੰ ਤੇਜ਼ੀ ਨਾਲ ਘਟਾਉਂਦਾ ਹੈ।
- ਚਿਆ ਸੀਡਜ਼ ਭਰਪੂਰ ਮਾਤਰਾ ਵਿੱਚ ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਮੈਂਗਨੀਜ਼, ਓਮੇਗਾ-3 ਫੈਟੀ ਐਸਿਡ, ਫਾਸਫੋਰਸ ਅਤੇ ਐਂਟੀਆਕਸੀਡੈਂਟ ਹੁੰਦੇ ਹਨ।
- ਸਵੇਰੇ ਖਾਲੀ ਪੇਟ ਚਿਆ ਸੀਡਜ਼ (Chia Seeds) ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ।
- ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
Latest News
ਹਰਿਆਣਵੀ ਡਾਂਸਰ ਅਤੇ ਰਾਗਿਨੀ ਗਾਇਕਾ ਸਪਨਾ ਚੌਧਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੀ ਮਾਂ
14 Nov 2024 21:05:26
Chandigarh,14 NOV,2024,(Azad Soch News):- ਸਪਨਾ ਚੌਧਰੀ (Sapna Chaudhary) ਦਾ ਵਿਆਹ ਚਾਰ ਸਾਲ ਪਹਿਲਾਂ ਹੀ ਹੋਇਆ ਸੀ,ਜਨਵਰੀ 2020 ਵਿੱਚ ਉਸਨੇ ਵੀਰ...