ਪੁਦੀਨੇ ‘ਚ ਹੁੰਦੇ ਹਨ ਕਈ ਔਸ਼ਧੀ ਗੁਣ
By Azad Soch
On

- ਪੁਦੀਨੇ (Mint) ਦਾ ਰਸ ਕਿਸੇ ਜਖਮ ‘ਤੇ ਲਾਉਣ ਨਾਲ ਜਲਦੀ ਠੀਕ ਹੋ ਜਾਂਦਾ ਹੈ।
- ਜੇਕਰ ਕਿਸੇ ਜਖਮ ਤੋਂ ਬਦਬੂ ਆ ਰਹੀ ਹੈ ਤਾਂ ਇਸ ਦੇ ਪੱਤੇ ਦਾ ਲੇਪ ਲਾਉਣ ਨਾਲ ਬਦਬੂ ਆਉਣੀ ਬੰਦ ਹੋ ਜਾਂਦੀ ਹੈ।
- ਪੁਦੀਨਾ ਕਈ ਪ੍ਰਕਾਰ ਦੇ ਚਮੜੀ ਦੇ ਰੋਗਾਂ ਨੂੰ ਖਤਮ ਕਰਦਾ ਹੈ।
- ਚਮੜੀ ਦੇ ਰੋਗ ਹੋਣ ‘ਤੇ ਪੁਦੀਨੇ ਦੀਆਂ ਪੱਤੀਆਂ ਦਾ ਲੇਪ ਲਾਉਣ ਨਾਲ ਕਾਫੀ ਰਾਹਤ ਮਿਲਦੀ ਹੈ।
- ਗਰਮੀ ‘ਚ ਲੂ ਲੱਗਣ ਤੋਂ ਬਾਅਦ ਪੁਦੀਨੇ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ।
- ਲੂ ਲੱਗਣ ‘ਤੇ ਰੋਗੀ ਨੂੰ ਪੁਦੀਨੇ ਦਾ ਰਸ ਅਤੇ ਪਿਆਜ਼ ਦਾ ਰਸ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।
- ਮੂੰਹ ‘ਚ ਬਦਬੂ ਆਉਣ ‘ਤੇ ਪੁਦੀਨੇ ਦਾ ਸੇਵਨ ਕਰਨਾ ਚਾਹੀਦਾ ਹੈ।
- ਪੁਦੀਨੇ ਦੇ ਰਸ ਨੂੰ ਪਾਣੀ ‘ਚ ਮਿਲਾ ਕੇ ਕੁੱਲਾ (ਕਰੂਲੀ) ਕਰਨ ਨਾਲ ਮੂੰਹ ‘ਚ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ।
- ਇਸ ਨਾਲ ਮੂੰਹ ‘ਚ ਠੰਢਕ ਦਾ ਵੀ ਅਹਿਸਾਸ ਹੁੰਦਾ ਹੈ।
- ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ ‘ਚੋ ਖੂਨ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।
Related Posts
Latest News

28 Mar 2025 09:26:50
New Delhi,28,MARCH,2025,(Azad Soch News):- ਪੋਕੋ ਨੇ ਚੋਣਵੇਂ ਗਲੋਬਲ ਬਾਜ਼ਾਰਾਂ ਵਿੱਚ Poco F7 Ultra ਦੇ ਨਾਲ Poco F7 Pro ਨੂੰ ਪੇਸ਼...