ਆਂਧਰਾ ਪ੍ਰਦੇਸ਼ ਦੇ ਸੀਐਮ YS ਜਗਨ ਮੋਹਨ ਰੈੱਡੀ ਦੇ ਮੱਥੇ ‘ਤੇ ਸੱਟ ਲੱਗੀ

ਆਂਧਰਾ ਪ੍ਰਦੇਸ਼ ਦੇ ਸੀਐਮ YS ਜਗਨ ਮੋਹਨ ਰੈੱਡੀ ਦੇ ਮੱਥੇ ‘ਤੇ ਸੱਟ ਲੱਗੀ

Andhra Pradesh,14 Apil,2024,(Azad Soch News):-  ਲੋਕ ਸਭਾ ਚੋਣਾਂ (Lok Sabha Elections) ਦੇ ਪ੍ਰਚਾਰ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ (Chief Minister YS Jagan Mohan Reddy) ‘ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਹੈ,ਵਾਈਐਸ ਜਗਨ ਮੋਹਨ ਰੈੱਡੀ ਸ਼ਨੀਵਾਰ ਨੂੰ ਵਿਜੇਵਾੜਾ ‘ਚ ‘ਮੇਮੰਥਾ ਸਿੱਧਮ’ ਰੋਡ ਸ਼ੋਅ ਕਰ ਰਹੇ ਸਨ,ਇਸ ਦੌਰਾਨ ਉਨ੍ਹਾਂ ‘ਤੇ ਫੁੱਲ ਵੀ ਸੁੱਟੇ ਗਏ,ਕਿਸੇ ਨੇ ਇਨ੍ਹਾਂ ਫੁੱਲਾਂ ਵਿਚਕਾਰ ਪੱਥਰ ਸੁੱਟਿਆ ਜੋ ਸਿੱਧਾ ਜਾ ਕੇ ਮੁੱਖ ਮੰਤਰੀ ਦੇ ਮੱਥੇ ‘ਤੇ ਜਾ ਵੱਜਿਆ,ਪਥਰਾਅ ਕਾਰਨ ਮੁੱਖ ਮੰਤਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਮੱਥੇ ‘ਚੋਂ ਖੂਨ ਨਿਕਲਣ ਲੱਗਾ,ਬੱਸ ਵਿੱਚ ਮੌਜੂਦ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ,ਪੱਥਰ ਕਿਸ ਨੇ ਸੁੱਟਿਆ ਅਤੇ ਕਿਉਂ ਸੁੱਟਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਵਾਈਐਸਆਰਸੀਪੀ (YSRCP) ਦੇ ਮੁਤਾਬਕ ਕਿਸੇ ਅਣਜਾਣ ਵਿਅਕਤੀ ਨੇ ਮੁੱਖ ਮੰਤਰੀ ‘ਤੇ ਫੁੱਲਾਂ ਸਮੇਤ ਪੱਥਰ ਸੁੱਟਿਆ,ਜਿਸ ਕਾਰਨ ਉਨ੍ਹਾਂ ਦੀ ਖੱਬੀ ਅੱਖ ਦੇ ਉੱਪਰ ਸੱਟ ਲੱਗ ਗਈ,ਹਾਲਾਂਕਿ ਮੁੱਢਲੀ ਸਹਾਇਤਾ ਤੋਂ ਬਾਅਦ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਇੱਕ ਵਾਰ ਫਿਰ ਰੋਡ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਹੈ।

Advertisement

Latest News

ਸੁਖਬੀਰ ਐਗਰੋ ਐਨਰਜੀ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ ਸੁਖਬੀਰ ਐਗਰੋ ਐਨਰਜੀ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ
ਸੁਖਬੀਰ ਐਗਰੋ ਐਨਰਜੀ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ   ਕਿੱਥੇ ਲੱਗਾ ਸੀਐਸਆਰ ਦਾ...
ਡਿਪਟੀ ਕਮਿਸ਼ਨਰ ਨੇ ਰਬੀ ਸੀਜ਼ਨ ਦੌਰਾਨ ਕਣਕ ਦੀ ਖਰੀਦ ਤੇ ਸਟੋਰੇਜ਼ ਲਈ ਅਗੇਤੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਸਬ-ਡਵੀਜ਼ਨ ਜ਼ੀਰਾ ਵਿਖੇ ਕਰਵਾਇਆ ਗਿਆ ਸੈਮੀਨਾਰ
ਡਿਪਟੀ ਕਮਿਸ਼ਨਰ ਨੇ ਸਮੂਹ ਨੰਬਰਦਾਰਾਂ ਨੂੰ 'ਝੰਡਾ ਦਿਵਸ' ਦੀ ਦਿੱਤੀ ਵਧਾਈ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਰਕਾਰੀ ਬਹੁਤਕਨੀਕੀ ਕਾਲਜ ਫਿਰੋਜ਼ਪੁਰ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ
ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲੜਕੀਆਂ ਦੇ ਅਥਲੈਟਿਕ ਮੁਕਾਬਲੇ ਕਰਵਾਏ
ਨਸ਼ੇ ਮਨੁੱਖੀ ਜੀਵਨ ਲਈ ਖ਼ਤਰਨਾਕ , ਜਿਨ੍ਹਾਂ ਤੋਂ ਬਚਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ