ਦਿੱਲੀ ਤੋਂ ਸ਼ਿਮਲਾ ਆਏ ਰਿਲਾਇੰਸ ਏਅਰ ਦੇ ਏਟੀਆਰ ਜਹਾਜ਼ ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ
By Azad Soch
On
.jpeg)
Shimla,24,MARCH,2025,(Azad Soch News):- ਦਿੱਲੀ ਤੋਂ ਸ਼ਿਮਲਾ ਆਏ ਰਿਲਾਇੰਸ ਏਅਰ (Reliance Air) ਦੇ ਏਟੀਆਰ ਜਹਾਜ਼ (ATR Aircraft) ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਇਸ ਤੋਂ ਪਹਿਲਾਂ ਜਹਾਜ਼ ਅੱਧੇ ਰਨਵੇਅ ’ਤੇ ਉਤਰਿਆ। ਇਸ ਤੋਂ ਬਾਅਦ ਸ਼ਿਮਲਾ ਤੋਂ ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ ਕਰ ਦਿਤੀ ਗਈ,ਦਿੱਲੀ ਤੋਂ ਸ਼ਿਮਲਾ ਪਹੁੰਚੇ ਇਸ ਜਹਾਜ਼ ਵਿਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਡੀਜੀਪੀ ਡਾ. ਅਤੁਲ ਵਰਮਾ ਵੀ ਮੌਜੂਦ ਸਨ। ਹਾਲਾਂਕਿ, ਏਅਰਲਾਈਨ ਨੇ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਪਹਿਲਾਂ ਯਾਤਰੀਆਂ ਨੂੰ ਸੁਚੇਤ ਕਰ ਦਿਤਾ ਸੀ। ਦਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਵਿੱਚ ਐਮਰਜੈਂਸੀ ਬ੍ਰੇਕ ਲਗਾਉਣੇ ਪਏ।
Related Posts
Latest News

26 Mar 2025 22:02:49
ਸੁਖਬੀਰ ਐਗਰੋ ਐਨਰਜੀ ਪਲਾਂਟ ਨੂੰ ਲੈ ਕੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਧਾਨ ਸਭਾ ਚ ਚੁੱਕੇ ਸਵਾਲ
ਕਿੱਥੇ ਲੱਗਾ ਸੀਐਸਆਰ ਦਾ...