ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਆਬਕਾਰੀ ਤੇ ਪੁਲਿਸ ਵਿਭਾਗ ਦੇ ਸਾਂਝੇ ਤਲਾਸੀ ਅਭਿਆਨ ਨਾਲ ਕੱਟਿਆਂਵਾਲੀ ਨਹਿਰੀ ਖੇਤਰ ਵਿੱਚ ਲਾਵਾਰਿਸ ਲਾਹਣ ਨੂੰ ਕੀਤਾ ਨਸ਼ਟ
By Azad Soch
On
ਮਲੋਟ / ਸ੍ਰੀ ਮੁਕਤਸਰ ਸਾਹਿਬ 8 ਅਕਤੂਬਰ
ਆਗਾਮੀ ਗ੍ਰਾਮ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ ਆਬਕਾਰੀ ਫਰੀਦਕੋਟ ਰੇਜ਼ ਫਰੀਦਕੋਟ ਦੀਆਂ ਹਦਾਇਤਾਂ ਤੇ ਆਬਕਾਰੀ ਅਤੇ ਪੁਲਿਸ ਵਿਭਾਗ ਵਲੋਂ ਕੱਟਿਆਂਵਾਲੀ ਨਹਿਰੀ ਖੇਤਰ ਤਲਾਸੀ ਅਭਿਆਨ ਚਲਾਇਆ ਗਿਆ।
ਇਸ ਤਲਾਸੀ ਅਭਿਆਨ ਆਬਾਕਰੀ ਨਿਰੀਖਕ ਨਛੱਤਰ ਸਿੰਘ, ਆਬਕਾਰੀ ਨਿਰੀਖਕ ਸੁਖਵਿੰਦਰ ਸਿੰਘ ਸਮੇਤ ਪੁਲਿਸ ਸਟਾਫ ਅਤੇ ਸਥਾਨਿਕ ਪੁਲਿਸ ਦੀ ਟੀਮ ਵਲੋਂ ਤਕਰੀਬਨ 7600 ਲੀਟਰ ਲਾਵਾਰਿਸ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਇੱਕ ਡਰੰਮ, ਪਾਈਪਾਂ ਪਲਾਸਟਿਕ ਦੀਆਂ ਕੈਨ ਆਦਿ ਨੂੰ ਆਪਣੇ ਸਪੁਰਦ ਕਰ ਲਿਆ ਹੈ ।
ਸਹਾਇਕ ਕਮਿਸ਼ਨਰ ਵਿਕਰਮ ਠਾਕੁਰ ਅਤੇ ਈਟੀਓ ਨਰਿੰਦਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਜਾਇਜ ਤੌਰ ਤੇ ਸ਼ਰਾਬ ਦਾ ਕੋਈ ਧੰਦਾ ਕਰਦਾ ਹੈ ਤਾਂ ਇਸ ਦੀ ਗੁਪਤ ਸੂਚਨਾਂ ਆਬਕਾਰੀ ਜਾਂ ਪੁਲਿਸ ਵਿਭਾਗ ਨੂੰ ਜਰੂਰ ਦੇਣ ਤਾਂ ਜੋ ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ।
Tags:
Related Posts
Latest News
ਹਲਕਾ ਫਾਜ਼ਿਲਕਾ ਦੇ ਪਿੰਡ ਚੁਆੜਿਆ ਵਾਲੀ ਵਿਚ ਕਰੀਬ 29 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਰਖਿਆ ਨੀਹ ਪੱਥਰ
21 Dec 2024 17:57:39
ਫਾਜ਼ਿਲਕਾ 21 ਦਸੰਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੰਗਲੇ ਪੰਜਾਬ ਦੇ ਉਦੇਸ਼ ਦੀ...