ਬਲਾਕ ਮਾਨਸਾ ਵਿਖੇ ਚੌਥੇ ਅਤੇ ਆਖ਼ਰੀ ਦਿਨ ਵੱਖ ਵੱਖ ਖੇਡਾਂ ’ਚ ਖਿਡਾਰੀਆਂ ਨੇ ਦਿਖਾਏ ਜੌਹਰ
ਮਾਨਸਾ, 05 ਸਤੰਬਰ:
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਅੱਜ ਚੌਥੇ ਅਤੇ ਆਖ਼ਰੀ ਦਿਨ ਵੱਖ ਵੱਖ ਖੇਡਾਂ ਵਿਚ ਖਿਡਾਰੀਆਂ ਨੇ ਭਾਗ ਲਿਆ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਨੇ ਇਸ ਮੌਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਅੱਜ ਦੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਫੁਟਬਾਲ ਅੰਡਰ-14 ਵਿਚ ਕੋਚਿੰਗ ਸੈਂਟਰ ਮਾਨਸਾ ਨੇ ਪਹਿਲਾ ਅਤੇ ਰੈਜ਼ੀਡੈਂਸ਼ਲ ਵਿੰਗ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਅੰਡਰ-17 ਵਿਚ ਬਰਨਾਲਾ ਪਹਿਲੇ ਅਤੇ ਕੋਚਿੰਗ ਸੈਂਟਰ ਮਾਨਸਾ ਦੂਜੇ ਸਥਾਨ ’ਤੇ ਰਿਹਾ। ਅੰਡਰ-21 ਫੁਟਬਾਲ ਵਿਚ ਦਸਮੇਸ਼ ਕਲੱਬ ਮਾਨਸਾ ਨੇ ਪਹਿਲਾ ਅਤੇ ਬਰਨਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 ਤੋਂ 30 ਫੁਟਬਾਲ ਵਿਚ ਜਵਾਹਰਕੇ ਪਹਿਲੇ ਅਤੇ ਬਰਨਾਲਾ ਦੂਜੇ ਸਥਾਨ ’ਤੇ ਰਿਹਾ।
ਫੁਟਬਾਲ ਅੰਡਰ-14 ਲੜਕੀਆਂ ਵਿਚ ਬਰਨਾਲਾ ਪਹਿਲੇ ਅਤੇ ਨਰਾਇਣ ਸਕੂਲ ਮਾਨਸਾ ਦੂਜੇ ਸਥਾਨ ’ਤੇ ਰਿਹਾ। ਫੁਟਬਾਲ ਅੰਡਰ-17 ਵਿਚ ਬਰਨਾਲਾ ਪਹਿਲੇ ਅਤੇ ਨਰਾਇਣ ਸਕੂਲ ਮਾਨਸਾ ਦੂਜੇ ਸਥਾਨ ’ਤੇ ਰਿਹਾ। ਫੁਟਬਾਲ ਅੰਡਰ 31-40 ਵਿਚ ਨੰਗਲ ਕਲਾਂ ਪਹਿਲੇ ਅਤੇ ਦਸਮੇਸ਼ ਕਲੱਬ ਦੂਜੇ ਸਥਾਨ ’ਤੇ ਰਿਹਾ। ਕਬੱਡੀ ਲੜਕੇ ਅੰਡਰ-21 ਤੋ 30 ਵਿਚ ਮਾਨਬੀਬੜੀਆਂ ਪਹਿਲੇ ਅਤੇ ਘਰਾਂਗਣਾਂ ਦੂਜੇ ਸਥਾਨ ’ਤੇ ਰਿਹਾ। ਅੰਡਰ 31-40 ਕਬੱਡੀ ਵਿਚ ਘਰਾਂਗਣਾਂ ਨੇ ਬਾਜ਼ੀ ਮਾਰੀ।
ਇਸ ਮੌਕੇ ਕੋਚ ਗੁਰਪ੍ਰੀਤ ਸਿੰਘ, ਸ਼ਹਿਬਾਜ਼ ਸਿੰਘ, ਸ਼ਾਲੂ, ਸੰਗਰਾਮਜੀਤ ਸਿੰਘ, ਮਨਪ੍ਰੀਤ ਸਿੰਘ, ਕਨਵੀਨਰ ਮਹਿੰਦਰ ਕੌਰ, ਹਰਪ੍ਰੀਤ ਸਿੰਘ, ਰਾਜਦੀਪ ਸਿੰਘ, ਭੁਪਿੰਦਰ ਸਿੰਘ, ਰਾਜਵੀਰ ਮੌਦਗਿੱਲ, ਜਗਸੀਰ ਸਿੰਘ, ਰਣਧੀਰ ਸਿੰਘ, ਸਮਰਜੀਤ ਸਿੰਘ ਬੱਬੀ ਮੌਜੂਦ ਸਨ।