ਇੱਕ ਰੋਜ਼ਾ ਮਹਿਲਾ ਅਤੇ ਬਾਲ ਸਭਾ ਟਰੇਨਿੰਗ ਕੈਂਪ ਲਗਾਏ
ਫਾਜ਼ਿਲਕਾ, 18 ਸਤੰਬਰ
ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਵੱਲੋ ਲਗਾਏ ਜਾ ਰਹੇ ਇੱਕ ਰੋਜ਼ਾ ਕੈਂਪ ਡਿਪਟੀ ਡਾਇਰੈਕਟਰ ਸ੍ਰੀ ਹਰਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਡੀ.ਪੀ.ੳ ਅਬੋਹਰ ਸ੍ਰੀ ਅੰਤਰਪ੍ਰੀਤ ਸਿੰਘ ਦੀ ਅਗਵਾਈ ਹੇਠ ਐਸ.ਆਈ.ਆਰ.ਡੀ ਮੋਹਾਲੀ ਵੱਲੋ ਇੱਕ ਰੋਜ਼ਾ ਮਹਿਲਾ ਅਤੇ ਬਾਲ ਸਭਾ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ।ਅਬੋਹਰ ਬਲਾਕ ਵਿੱਚ 17-9-2024 ਤੋਂ 20-09-2024 ਤੱਕ ਟਰੇਨਿੰਗ ਕੈਂਪ ਲਗਾਏ ਗਏ।ਜਿਸ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰ,ਏ.ਐਨ.ਐਮ,ਸਮਾਜਿਕ ਸੁਰੱਖਿਆ ਵਿਭਾਗ ਤੋਂ ਆਂਗਨਵਾੜੀ ਵਰਕਰ ਤੇ ਸਿੱਖਿਆ ਵਿਭਾਗ ਤੋਂ ਇੱਕ ਅਧਿਆਪਕ ਪ੍ਰਤੀ ਗਰਾਮ ਪੰਚਾਇਤ ਨੇ ਇਸ ਇੱਕ ਰੋਜ਼ਾ ਟਰੇਨਿੰਗ ਕੈਂਪ ਵਿੱਚ ਭਾਗ ਲਿਆ। ਐਸ.ਆਈ.ਆਰ.ਡੀ ਮੋਹਾਲੀ ਵੱਲੋਂ ਮਾਸਟਰ ਰਿਸੋਰਸ ਪਰਸਨ ਸ੍ਰੀ ਗੁਰਵਿੰਦਰ ਸਿੰਘ ਮਹਿਲਾ ਸਭਾ ਅਤੇ ਬਾਲ ਸਭਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਅਤੇ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਕਾਨੂੰਨ ਦੀ ਜਾਣਕਾਰੀ ਦਿੱਤੀ ਗਈ।ਰਿਸੋਰਸ ਪਰਸਨ ਪਵਨ ਕੁਮਾਰ ਵਲੋਂ ਸਥਾਈ ਵਿਕਾਸ ਟੀਚਿਆਂ ਅਤੇ 9 ਥੀਮਾਂ ਬਾਰੇ ਅਤੇ ਬਾਲ ਸਰੁੱਖਿਆ ਸਬੰਧੀ ਕਾਨੂੰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਬਲਕਰਨ ਰਾਮ ਸੁਪਰਡੰਟ ਅਤੇ ਹੋਰ ਕਰਮਚਾਰੀ ਹਾਜ਼ਰ ਸਨ।