ਮੈਂ ਤੇ ਮੇਰਾ ਰੁੱਖ" ਮੁਹਿੰਮ ਤਹਿਤ ਸਪੀਕਰ ਸੰਧਵਾਂ ਨੇ ਲਗਾਏ ਬੂਟੇ

ਮੈਂ ਤੇ ਮੇਰਾ ਰੁੱਖ

ਕੋਟਕਪੂਰਾ 11 ਸਤੰਬਰ,2024

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ "ਮੈਂ ਤੇ ਮੇਰਾ ਰੁੱਖ" ਮੁਹਿੰਮ ਤਹਿਤ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੰਦਿਆ ਕਿਹਾ ਕਿ ਇਹ ਪੌਦੇ ਵੱਡੇ ਹੋ ਕੇ ਰੁੱਖ ਦਾ ਰੂਪ ਧਾਰ ਕੇ ਜਿੱਥੇ ਸਾਰਿਆਂ ਨੂੰ ਸੰਘਣੀ ਛਾਂ ਦੇਣਗੇ ਉੱਥੇ ਆਕਸੀਜਨ ਦੀ ਘਾਟ ਨੂੰ ਵੀ ਪੂਰਾ ਕਰਨਗੇ । ਉਨ੍ਹਾਂ ਵਾਤਾਵਰਨ ਦੀ ਸੰਭਾਲ ਲਈ ਸਾਰੇ ਵਰਗਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਕਿ "ਮੈਂ ਤੇ ਮੇਰਾ ਰੁੱਖ" ਮੁਹਿੰਮ ਤਹਿਤ ਢਿੱਲੋਂ ਕੰਪਲੈਕਸ ਦੇ ਵਿੱਚ ਹੀ 750 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ । ਅਤੇ 51 ਹਜ਼ਾਰ ਵੱਖ-ਵੱਖ ਕਿਸਮਾਂ ਦੇ ਫਲਦਾਰਛਾਂਦਾਰਫੁੱਲਦਾਰ ਅਤੇ ਰਵਾਇਤੀ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਧੁੰਦਾਂ ਪੈਣ ਤੋਂ ਪਹਿਲਾਂ ਪਹਿਲਾਂ ਇਹ ਟੀਚਾ ਮੁਕੰਮਲ ਕਰ ਲਿਆ ਜਾਵੇਗਾ ।

 ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿੰਨੇ ਬੂਟੇ ਲਗਾਏ ਗਏ ਹਨ ਉਨ੍ਹਾਂ ਦੀ ਸਾਂਭ ਸੰਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਅਤੇ ਹਰਿਆ ਭਰਿਆ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਹਰੇਕ ਮਨੁੱਖ ਇੱਕ ਰੁੱਖ ਜ਼ਰੂਰ ਲਗਾਵੇ ਅਤੇ ਉਸਦੀ ਸੰਭਾਲ ਵੀ ਕਰੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿਚ ਰਹਿਣ ਲਈ ਜਾਗਰੂਕ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਰੁੱਖਾਂ ਬਿਨਾਂ ਜ਼ਿੰਦਗੀ ਸੰਭਵ ਨਹੀਂ ਹੈ ਤੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿੰਨੇ ਰੁੱਖ ਜ਼ਿਆਦਾ ਹੋਣਗੇਓਨੇ ਹੀ ਮੀਂਹ ਜ਼ਿਆਦਾ ਪੈਣਗੇ। ਜੇਕਰ ਪੰਜਾਬ ਵਿੱਚ ਮੀਂਹ ਜ਼ਿਆਦਾ ਪੈਣਗੇ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘੱਟ ਹੋਵੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਵੀ ਪੰਜਾਬ ਭਰ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ ਗਈ ਹੈ ਜੋ ਕਿ ਬਹੁਤ ਹੀ ਸ਼ਲਾਂਘਾਯੋਗ ਉਪਰਾਲਾ ਹੈ।

ਇਸ ਮੌਕੇ ਡਾ. ਮਨਜੀਤ ਢਿੱਲੋਂਚਮਕੌਰ ਸਿੰਘ ਵਣ ਰੇਂਜ ਅਫ਼ਸਰ ਫ਼ਰੀਦਕੋਟਸਰਬਜੀਤ ਸ਼ਰਮਾ ਬਲਾਕ ਅਫ਼ਸਰਕੁਲਦੀਪ ਸਿੰਘ ਬਲਾਕ ਅਫ਼ਸਰਅਤੇ ਕਰਮਜੀਤ ਕੌਰਵਣ ਗਾਰਡਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜਉਪ ਚੇਅਰਮੈਨ ਬਿੱਟਾ ਗਰੋਵਰਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਦਿਉੜਾਗੁਰਮੀਤ ਸਿੰਘ ਮੀਤਾਤੋਂ ਇਲਾਵਾ ਨੰਬਰਦਾਰ ਸੁਖਵਿੰਦਰ ਸਿੰਘ ਪੱਪੂਐਲ.ਡੀ. ਮਹਿਰਾਮੁਖਤਿਆਰ ਸਿੰਘ ਮੱਤਾਸਰਨ ਕੁਮਾਰਹਰਦੀਪ ਸਿੰਘਮਾ.ਕੌਸ਼ਲ ਪ੍ਰਕਾਸ਼ਜੋਗਿੰਦਰ ਸਿੰਘਮਨਪ੍ਰੀਤ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ ।

Tags:

Advertisement

Latest News

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਮਕਾਲੀ ਸਮਾਜਿਕ ਮੁੱਦਿਆਂ ਦੇ ਹੱਲ ਲਈ ਗਾਂਧੀ ਅਤੇ ਅੰਬੇਡਕਰ ਦੇ ਫਲਸਫ਼ਿਆਂ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਮਕਾਲੀ ਸਮਾਜਿਕ ਮੁੱਦਿਆਂ ਦੇ ਹੱਲ ਲਈ ਗਾਂਧੀ ਅਤੇ ਅੰਬੇਡਕਰ ਦੇ ਫਲਸਫ਼ਿਆਂ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ
ਚੰਡੀਗੜ੍ਹ, 23 ਸਤੰਬਰਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਵਿੱਚ "ਗਾਂਧੀ ਅਤੇ...
ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਅੰਦਰੂਨੀ ਪੁਲਿਸ ਸੁਧਾਰ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ ਨਵਜੋਤ ਸਿੰਘ ਸਿੱਧੂ
Asian Cricket Council ਨੇ ਸ਼ੁੱਕਰਵਾਰ, 20 ਸਤੰਬਰ ਨੂੰ ਆਪਣੇ ਪੁਰਸ਼ T20 Emerging Asia Cup 2024 ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ
ਛੱਤੀਸਗੜ੍ਹ ਦੇ ਜ਼ਿਲ੍ਹੇ ਰਾਜਨੰਦਗਾਓਂ ਦੇ ਜੋਰਾਤਰਾਈ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ
Haryana Assembly Elections 2024: 'ਕਾਂਗਰਸ ਬੰਪਰ ਜਿੱਤ ਹਾਸਲ ਕਰੇਗੀ',ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਭਵਿੱਖਬਾਣੀ ਕੀਤੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ 'ਚ ਵੀ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ-ਡਾ. ਬਲਜੀਤ ਕੌਰ