ਵਿਧਾਇਕ ਸੇਖੋਂ ਨੇ ਬਾਸਕਿਟ ਬਾਲ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ
ਫਰੀਦਕੋਟ 22 ਸਤੰਬਰ,2024 () ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਮੌਕੇ 29ਵਾਂ ਬਾਸਕਿਟ ਬਾਲ ਟੂਰਨਾਮੈਂਟ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਗਿਆ । ਜਿਸ ਵਿੱਚ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸ.ਸੇਖੋਂ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਖੇਡਾਂ ਵਿੱਚ ਮੋਹਰੀ ਸੂਬਾ ਬਣੇ । ਇਸ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲਈ ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਦੀ ਸ਼ੁਰੂ ਕਰਕੇ ਨੌਜਵਾਨਾਂ ਨੂੰ ਇੱਕ ਚੰਗਾ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈ ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਇਸ ਅਹੁਦੇ ਤੇ ਬਾਸਕਿਟਬਾਲ ਖੇਡ ਕਾਰਨ ਹੀ ਪੁੱਜੇ ਹਨ । ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦੇ ਹਨ ।
ਬਾਸਕਿਟਬਾਲ ਦੇ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ । ਜੈਨ ਬੈਂਗਲੌਰ ਬਨਾਮ ਗਵਾਲੀਅਰ (ਲੜਕੀਆਂ) ਦੀ ਟੀਮ ਵਿਚੋਂ ਜੈਨ ਬੈਂਗਲੌਰ ਦੀ ਟੀਮ ਜੇਤੂ ਰਹੀ । ਪੰਚਕੂਲਾ ਬਨਾਮ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਦੀ ਟੀਮ ਵਿਚੋਂ ਲਵਲੀ ਯੂਨੀਵਰਸਿਟੀ ਦੀ ਟੀਮ ਜੇਤੂ ਰਹੀ । ਕਪੂਰਥਲਾ ਬਨਾਮ ਲੁਧਿਆਣਾ ਅਕੈਡਮੀ ਵਿਚੋਂ ਲੁਧਿਆਣਾ ਅਕੈਡਮੀ ਜੇਤੂ ਰਹੀ । ਇਸ ਤੋਂ ਇਲਾਵਾ ਬਾਬਾ ਫ਼ਰੀਦ ਕਲੱਬ ਫ਼ਰੀਦਕੋਟ ਬਨਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚੋਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਟੀਮ ਜੇਤੂ ਰਹੀ ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਸ. ਰਮਨਦੀਪ ਸਿੰਘ ਮੁਮਾਰਾ, ਚੇਅਰਮੈਨ ਹਰਪਾਲ ਪਾਲੀ, ਡੀ.ਐਸ.ਪੀ. ਅਮਨਦੀਪ ਸਿੰਘ,ਜਤਿੰਦਰਪਾਲ ਸਿੰਘ ਮਾਨ ਏ.ਡੀ.ਓ,ਸੁਰਜੀਤ ਸਿੰਘ ਸੇਖੋਂ, ਹਰਦਿੱਤ ਸਿੰਘ ਸੇਖੋਂ, ਮਨਜੀਤ ਸਿੰਘ ਢਿੱਲੋਂ, ਧਰਮਜੀਤ , ਵਰਿੰਦਰ ਸਿੰਘ, ਮਦਨ ਲਾਲ ਸ਼ਰਮਾ, ਗੁਰਜੰਟ ਸਿੰਘ, ਸੁਰਿੰਦਰ, ਜੰਗੀਰ ਸਿੰਘ, ਮਨਪ੍ਰੀਤ ਸਿੰਘ, ਨਛੱਤਰ ਸਿੰਘ ਅਤੇ ਵੱਖ ਵੱਖ ਰਾਜਾਂ ਤੋਂ ਆਏ ਖਿਡਾਰੀ ਹਾਜ਼ਰ ਸਨ।