ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ
ਫਾਜਿਲਕਾ 22 ਸਤੰਬਰ
ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ। ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਦੇ ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਸਰੇ ਦਿਨ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਗਏ।
ਗੱਤਕਾ ਫਰੀ ਸੋਟੀ ਅੰਡਰ—14 ਲੜਕਿਆਂ ਦੇ ਗਰੁੱਪ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਬਲਾਕ ਫਾਜਿਲਕਾ ਨੇ ਪਹਿਲਾ ਸਥਾਨ, ਤੱਤ ਏ ਖਾਲਸਾ ਅਖਾੜਾ ਬਲਾਕ ਫਾਜਿਲਕਾ ਨੇ ਦੂਸਰਾ ਸਥਾਨ ਹਾਸਿਲ ਕੀਤਾ।ਅੰਡਰ—17 ਲੜਕਿਆਂ ਦੇ ਗੱਤਕਾ ਮੁਕਾਬਲੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਬਲਾਕ ਫਾਜਿਲਕਾ ਨੇ ਪਹਿਲਾ ਸਥਾਨ, ਸਫਰ—ਏ ਖਾਲਸਾ ਬਲਾਕ ਅਬੋਹਰ ਨੇ ਦੂਸਰਾ ਸਥਾਨ ਅਤੇ ਸ਼ਗਿਰਦ—ਏ ਗੁਰੂ ਨਾਨਕ ਦੇ ਕਲੱਬ ਬਲਾਕ ਫਾਜਿਲਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ।ਫੁੱਟਬਾਲ ਅੰਡਰ—14 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਬਾਡੀਵਾਲਾ ਬਲਾਕ ਖੂਈਆ ਸਰਵਰ ਨੇ ਪਹਿਲਾ ਸਥਾਨ,ਪਿੰਡ ਕੁਹਾੜਿਆਂ ਵਾਲੀ ਬਲਾਕ ਅਰਨੀਵਾਲਾ ਸੇਖ ਸੁਭਾਨ ਨੇ ਦੂਸਰਾ ਸਥਾਨ ਅਤੇ ਮਾਤਾ ਗੁਜਰੀ ਸਕੂਲ ਸੁਹੇਲੇਵਾਲਾ ਬਲਾਕ ਜਲਾਲਾਬਾਦ ਨੇ ਤੀਸਰਾ ਸਥਾਨ ਹਾਸਿਲ ਕੀਤਾ।ਹੈਡਬਾਲ ਅੰਡਰ—14 ਲੜਕਿਆਂ ਦੇ ਮੁਕਾਬਲੇ ਵਿੱਚ ਮਾਇਆ ਦੇਵੀ ਸਕੂਲ ਕੇਰਾ ਖੇਡਾਂ ਬਲਾਕ ਅਬੋਹਰ ਨੇ ਪਹਿਲਾ ਸਥਾਨ, ਸ.ਸ.ਸ.ਸਕੂਲ (ਲੜਕੇ) ਅਬੋਹਰ ਨੇ ਦੂਸਰਾ ਸਥਾਨ ਅਤੇ ਸ.ਸ.ਸ.ਸਕੂਲ ਚੱਕ ਮੋਚਨ ਵਾਲਾ ਬਲਾਕ ਜਲਾਲਾਬਾਦ ਨੇ ਤੀਸਰਾ ਸਥਾਨ ਹਾਸਿਲ ਕੀਤਾ।ਹੈਡਬਾਲ ਅੰ:17 ਲੜਕਿਆਂ ਦੇ ਮੁਕਾਬਲੇ ਸ.ਸ.ਸ.ਸਕੂਲ ਅਬੋਹਰ ਨੇ ਪਹਿਲਾ ਸਥਾਨ, ਸਕੂਲ ਆਫ ਐਮੀਨੈਂਸ ਰਾਮਸਰਾ ਬਲਾਕ ਅਬੋਹਰ ਨੇ ਦੂਸਰਾ ਸਥਾਨ ਅਤੇ ਮਾਇਆ ਦੇਵੀ ਸਕੂਲ ਕੇਰਾ ਖੇੜਾ ਬਲਾਕ ਅਬੋਹਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਕਬੱਡੀ ਅੰਡਰ—31—40 ਲੜਕਿਆਂ ਦੇ ਗਰੁੱਪ ਵਿੱਚ ਬਲਾਕ ਜਲਾਲਾਬਾਦ ਨੇ ਪਹਿਲਾ ਸਥਾਨ ਅਤੇ ਬਲਾਕ ਫਾਜਿਲਕਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਖੇਡ ਵਿਭਾਗ ਦੇ ਕੋਚਿਜ, ਸਿੱਖਿਆ ਵਿਭਾਗ ਦੇ ਡੀ.ਪੀ.ਈ,ਪੀ.ਟੀ.ਈ ਮੌਕੇ ਤੇ ਹਾਜਿਰ ਸਨ।