ਡਿਪਟੀ ਕਮਿਸ਼ਨਰ ਨੇ ਮਲੋਟ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਲੋਟ ਦੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਲਿਆ ਜਾਇਜਾ

ਮਲੋਟ/ ਸ੍ਰੀ ਮੁਕਤਸਰ ਸਾਹਿਬ, 23  ਸਤੰਬਰ
ਪੰਜਾਬ ਅਤੇ ਹਰਿਆਣਾ  ਹਾਈ ਕੋਰਟ ਦੀਆ ਹਦਾਇਤਾਂ ਤੇ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਪੰਜਾਬ ਰਾਜ ਦੇ ਸਾਰੇ ਹੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਨਿਰੀਖਣ ਜਲਦ ਹੀ ਕੀਤਾ ਜਾਣਾ ਹੈ, ਇਸੇ ਕੜੀ ਵਿੱਚ ਮਲੋਟ ਸ਼ਹਿਰ ਵਿੱਚ ਚੱਲ ਰਹੇ  3 ਐਮ. ਐਲ. ਡੀ. ਅਤੇ 10 ਐਮ. ਐਲ. ਡੀ. ਸਮਰੱਥਾ ਦੇ ਪਲਾਂਟਾਂ ਦਾ ਜਾਇਜਾ ਸ੍ਰੀ ਰਾਜੇਸ਼ ਕੁਮਾਰ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਲਿਆ।
                                    ਇਸ ਸਬੰਧੀ ਤਕਨੀਕੀ ਜਾਣਕਾਰੀ ਦੀ ਦਿੰਦੇ ਹੋਏ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸ. ਬਲਜੀਤ ਸਿੰਘ ਨੇ ਦੱਸਿਆ  ਕਿ ਮਲੋਟ ਦੇ ਜ਼ੋਨ ਨੰ. 1 ਵਿਚ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਪੂਰੀ ਹੈ ਅਤੇ ਇਸ ਉਪਰ ਨਵੀਂ ਰੇਸਿੰਗ ਮੈਨ ਪਾਇਪ ਅਤੇ ਮਸ਼ੀਨਰੀ ਦਾ ਕੰਮ ਚੱਲ ਰਿਹਾ ਹੈ, ਜਦ ਕਿ ਜੋਨ  ਨੰ. 2 ਦੇ ਟ੍ਰੀਟਮੈਂਟ ਪਲਾਂਟ ਵਿੱਚ ਵਾਧਾ 10 ਐਮ ਐਲ ਡੀ ਕੀਤੇ ਜਾਣ ਦਾ ਟੈਂਡਰ ਲੱਗਿਆ ਹੋਇਆ ਹੈ, ਇਸ ਦੀ ਉਸਾਰੀ ਉਪਰੰਤ ਮਲੋਟ ਸ਼ਹਿਰ ਦੇ ਸਮੁੱਚੇ ਸੀਵਰੇਜ਼ ਪਾਣੀ ਨੂੰ  ਟਰੀਟਮੈਂਟ ਕੀਤੇ ਜਾਣ ਦੀ ਸਮਰੱਥਾ ਪੂਰੀ ਹੋ ਜਾਵੇਗੀ।
                                  ਇਸ ਮੌਕੇ ਤੇ ਡਾ. ਸੰਜੀਵ ਸ਼ਰਮਾ ਉਪ ਮੰਡਲ ਮੈਜਿਸਟਰੇਟ ਮਲੋਟ, ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਵਿਸ਼ਵਜੀਤ ਸਿੱਧੂ, ਇੰਜ. ਰਾਕੇਸ਼ ਮੋਹਨ ਮੱਕੜ ਦੇ ਨਾਲ ਨਾਲ ਮਲੋਟ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੰਗਤ ਰਾਮ ਵੀ ਹਾਜ਼ਰ ਸਨ।    

 
 
Tags:

Advertisement

Latest News

Asian Cricket Council ਨੇ ਸ਼ੁੱਕਰਵਾਰ, 20 ਸਤੰਬਰ ਨੂੰ ਆਪਣੇ ਪੁਰਸ਼ T20 Emerging Asia Cup 2024 ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ Asian Cricket Council ਨੇ ਸ਼ੁੱਕਰਵਾਰ, 20 ਸਤੰਬਰ ਨੂੰ ਆਪਣੇ ਪੁਰਸ਼ T20 Emerging Asia Cup 2024 ਦੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ
New Delhi,23 Sep,2024,(Azad Soch News):- ਏਸ਼ੀਅਨ ਕ੍ਰਿਕਟ ਕੌਂਸਲ (Asian Cricket Council) ਨੇ ਸ਼ੁੱਕਰਵਾਰ, 20 ਸਤੰਬਰ ਨੂੰ ਆਪਣੇ ਪੁਰਸ਼ ਟੀ-20 ਐਮਰਜਿੰਗ...
ਛੱਤੀਸਗੜ੍ਹ ਦੇ ਜ਼ਿਲ੍ਹੇ ਰਾਜਨੰਦਗਾਓਂ ਦੇ ਜੋਰਾਤਰਾਈ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ
Haryana Assembly Elections 2024: 'ਕਾਂਗਰਸ ਬੰਪਰ ਜਿੱਤ ਹਾਸਲ ਕਰੇਗੀ',ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਭਵਿੱਖਬਾਣੀ ਕੀਤੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ 'ਚ ਵੀ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ-ਡਾ. ਬਲਜੀਤ ਕੌਰ
ਪੰਜਾਬ ਦੇ ਪੰਜ ਨਵੇਂ ਮੰਤਰੀਆਂ ਨੇ ਹਲਫ਼ ਲਿਆ
ਗਾਇਕ ਕੰਵਰ ਗਰੇਵਾਲ ਦੀ ਗਾਇਕੀ ਨਾਲ ਸਮਾਗਮ ਸੂਫੀ ਰੰਗ ਵਿੱਚ ਰੰਗਿਆ
ਸ.ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਨੇ ਕਿਲਿਆਂਵਾਲੀ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ: