ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸੰਪੂਰਣ
ਐਸ.ਏ.ਐਸ.ਨਗਰ, 25 ਸਤੰਬਰ:
ਖੇਡਾਂ ਵਤਨ ਪੰਜਾਬ ਦੀਆਂ 2024-25 ਦੇ ਜਿਲ੍ਹਾ ਪੱਧਰੀ ਮੁਕਾਬਲੇ ਜੋ 21 ਸਤੰਬਰ ਤੋਂ ਚੱਲ ਰਹੇ ਸਨ, ਅੱਜ ਸੰਪੂਰਣ ਹੋ ਗਏ।
ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੀ ਅਗਵਾਈ ਅਤੇ ਦਮਨਜੀਤ ਸਿੰਘ, ਏ.ਡੀ.ਸੀ (ਯੂ.ਡੀ.) ਦੇ ਨਿਰਦੇਸ਼ਾਂ ਅਨੁਸਾਰ ਇਹ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਚ 9 ਉਮਰ ਵਰਗ ਦੇ 37 ਖੇਡ ਮੁਕਾਬਲਿਆਂ ਚ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ ਲਿਆ।
ਅੱਜ ਇਹਨਾਂ ਖੇਡਾਂ ਦਾ ਪੰਜਵਾਂ ਦਿਨ ਸੀ। ਜਿਸ ਵਿੱਚ ਰੁਪੇਸ਼ ਕੁਮਾਰ ਬੇਗੜਾ ਜਿਲ੍ਹਾ ਖੇਡ ਅਫਸਰ ਨੇ ਖੇਡ ਮੁਕਾਬਲਿਆਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਖਿਡਾਰੀਆਂ ਦੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਇਹਨਾਂ ਖੇਡਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ।
ਜ਼ਿਲ੍ਹਾ ਪੱਧਰੀ (ਪੰਜਵਾ ਦਿਨ) ਮਿਤੀ: 25–09-2024
ਹੈਂਡਬਾਲ ਅੰ-21 ਲੜਕੇ:
• ਕੁਰਾਲੀ ਟੀਮ ਨੇ 3ਬੀ1 ਹੈਂਡਬਾਲ ਸੈਂਟਰ ਮੋਹਾਲੀ ਨੂੰ 23-20 ਨਾਲ ਹਰਾਇਆ।
ਹੈਂਡਬਾਲ ਅੰ-21 ਲੜਕੀਆਂ:
• 3ਬੀ1 ਹੈਂਡਬਾਲ ਸੈਂਟਰ ਮੋਹਾਲੀ ਨੇ ਕੁਰਾਲੀ ਟੀਮ ਨੂੰ 17-04 ਨਾਲ ਹਰਾਇਆ।
ਫੁੱਟਬਾਲ ਅੰ-21 ਲੜਕੇ:
• ਫਾਈਨਲ ਨਤੀਜੇ: ਗਮਾਡਾ ਅਕੈਡਮੀ-78 ਪਹਿਲਾ ਸਥਾਨ, ਚੰਦੋ-ਗੋਬਿੰਦਗੜ੍ਹ ਸੈਟਰ ਨੂੰ 2-1 ਨਾਲ ਹਰਾਇਆ ਅਤੇ ਬੀ.ਐਚ.ਐਸ.ਆਰੀਆ ਸੋਹਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੱਤਕਾ ਅੰ-14 (ਫਰੀ ਸੋਟੀ ਵਿਅਕਤੀਗਤ) ਲੜਕੀਆਂ:
• ਸਰਬਜੀਤ ਕੌਰ ਨੇ ਪਹਿਲਾ ਸਥਾਨ, ਈਸ਼ਾ ਨੇ ਦੂਜਾ ਸਥਾਨ, ਗੁਰਜੋਤ ਕੌਰ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੱਤਕਾ ਅੰ-17 ( ਸਿਗਲ ਸੋਟੀ ਵਿਅਕਤੀਗਤ) ਲੜਕੀਆਂ:
• ਅਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਹਰਕਿਰਤ ਕੌਰ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੱਤਕਾ ਅੰ-21 (ਫਰੀ ਸੋਟੀ ਟੀਮ) ਲੜਕੇ:
• ਮੋਹਾਲੀ ਫੇਜ-11 ਨੇ ਪਹਿਲਾ ਸਥਾਨ, ਖਰੜ ਨੇ ਦੂਜਾ ਸਥਾਨ ਅਤੇ ਜੀਰਕਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੱਤਕਾ ਅੰ-21 (ਫਰੀ ਸੋਟੀ ਵਿਅਕਤੀਗਤ) ਲੜਕੇ:
• ਦਿਲਪ੍ਰੀਤ ਸਿੰਘ ਨੇ ਪਹਿਲਾ ਸਥਾਨ, ਹਰਮਨਦੀਪ ਨੇ ਦੂਜਾ ਸਥਾਨ, ਅੰਮ੍ਰਿਤਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਸਕਿਟਬਾਲ ਅੰ-21 ਲੜਕੇ:
• ਗਮਾਡਾ ਫੇਜ 11 ਨੇ ਚੱਕਵਾਲ ਨੂੰ 45-29 ਨਾਲ ਹਰਾਇਆ।
• ਮੋਹਾਲੀ ਵੋਰੀਅਰ ਨੇ ਘਟੋਰ ਨੂੰ 67-41 ਨਾਲ ਹਰਾਇਆ।
• ਪੀ.ਸੀ.ਪੀ.11 ਨੇ ਵਾਈਟ ਟਾਈਗਰ ਨੂੰ 27-09 ਨਾਲ ਹਰਾਇਆ।
ਕਬੱਡੀ ਅੰ-17 ਲੜਕੇ (ਨੈਸ਼ਨਲ ਸਟਾਇਲ):
• ਤਸਿੰਬਲੀ ਨੇ ਪਹਿਲਾ ਸਥਾਨ, ਧਰਮਗੜ੍ਹ ਅਕੈਡਮੀ ਨੇ ਦੂਜਾ ਸਥਾਨ ਅਤੇ ਮਿਆਂਪੁਰ ਚੰਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਨਤੀਜੇ ਮਿਤੀ: 24–09-2024
ਖੋ-ਖੋ ਅੰ-17 ਲੜਕੇ:
* ਫਾਈਨਲ ਨਤੀਜੇ: ਸ.ਹ.ਸਕੂਲ ਬ੍ਰਾਹਮਣਾ ਦੀਆਂ ਬਸਤੀਆਂ ਨੇ ਪਹਿਲਾ ਸਥਾਨ ,ਸ.ਹ.ਸਕੂਲ ਰਾਣੀਮਾਜਰੀ ਨੇ ਦੂਜਾ ਸਥਾਨ ਅਤੇ ਸੁਆਮੀ ਸ਼ੰਕਰਦਾਸ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਹੈਂਡਬਾਲ ਅੰ-17 ਲੜਕੇ:
* ਸੋਹਣਾ ਟੀਮ ਨੇ ਕੁਰਾਲੀ ਨੂੰ 11-10 ਨਾਲ ਹਰਾਇਆ।
* ਲੌਰੈਂਸ ਸਕੂਲ ਨੇ ਵਾਈ.ਪੀ.ਐਸ. ਮੋਹਾਲੀ ਨੂੰ 14-13 ਨਾਲ ਹਰਾਇਆ।
ਹੈਂਡਬਾਲ ਅੰ-14 ਲੜਕੇ:
* 3ਬੀ1 ਸਕੂਲ ਨੇ ਵਾਈ.ਪੀ.ਐਸ.ਨੂੰ 6-1 ਨਾਲ ਹਰਾਇਆਂ।
* ਕੁਰਾਲੀ ਨੇ ਲੌਰੈਂਸ ਸਕੂਲ ਨੂੰ 10-7 ਨਾਲ ਹਰਾਇਆ।
ਹੈਂਡਬਾਲ ਅੰ-17 ਲੜਕੀਆਂ:
* ਸ.ਸ.ਸ.ਸਕੂਲ ਸਿਆਲਬਾ ਨੇ ਵਾਈ.ਪੀ.ਐਸ ਮੋਹਾਲੀ ਨੂੰ 10-01 ਨਾਲ ਹਰਾਇਆ।
* ਕੁਰਾਲੀ ਟੀਮ ਨੇ ਲਾਰੇਸ਼ ਮੋਹਾਲੀ ਨੂੰ 6-5 ਨਾਲ ਹਰਾਇਆ।
ਵਾਲੀਬਾਲ ਅੰ-14 ਲੜਕੇ:
* ਪੀ.ਆਈ.ਐਸ. (ਏ) ਨੇ ਪਹਿਲਾ ਸਥਾਨ, ਸ.ਹ.ਸ ਰਸਨਹੇੜੀ ਨੇ ਦੂਜਾ ਅਤੇ ਜੀ.ਜੀ.ਐਸ. ਵੀ.ਐਮ ਰਤਵਾੜਾ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਅੰ-17 ਲੜਕੇ:
* ਪੀ.ਆਈ.ਐਸ.ਏ ਨੇ ਪਹਿਲਾ ਸਥਾਨ, ਪੀ.ਆਈ.ਐਸ (ਬੀ). ਨੇ ਦੂਜਾ ਅਤੇ ਆਈ.ਪੀ.ਐਸ. ਕੁਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਅੰ-21 ਲੜਕੇ:
* ਪੀ.ਆਈ.ਐਸ.ਏ ਨੇ ਪਹਿਲਾ ਸਥਾਨ, ਪੀ.ਆਈ.ਐਸ (ਬੀ). ਨੇ ਦੂਜਾ ਅਤੇ ਕਮਾਡੋਂ ਕੰਪਲੈਕਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ-14 ਲੜਕੀਆਂ:
* ਬੀ.ਐਸ.ਐਸ. ਆਰੀਆਂ ਨੇ ਪਹਿਲਾ ਸਥਾਨ, ਖੇਲੋ ਇੰਡੀਆਂ 78 ਨੇ ਦੂਜਾ ਸਥਾਨ ਅਤੇ ਸ.ਹ.ਸ. ਤੰਗੋਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ-14 ਲੜਕੇ:
* ਕੋਚਿੰਗ ਸੈਂਟਰ ਚੰਦੋ ਗੋਬਿੰਦਗੜ੍ਹ ਪਹਿਲਾ ਸਥਾਨ, ਕੋਚਿੰਜ ਸੈਂਟਰ-78 ਮੋਹਾਲੀ ਨੇ ਦੂਜਾ ਸਥਾਨ ਅਤੇ ਫੁੱਟਬਾਲ ਕਬੱਡ ਕੁਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰ-17 ਲੜੇਕ:
* ਕੋਚਿੰਗ ਸੈਂਟਰ ਚੰਦੋ ਗੋਬਿੰਦਗੜ੍ਹ ਨੇ ਪਹਿਲਾ ਸਥਾਨ, ਆਦਰਸ ਸਕੂਲ ਕਾਲੇਵਾਲ ਨੇ ਦੂਜਾ ਸਥਾਨ ਅਤੇ ਠੇਕੇਦਾਰ ਅਮਰਜੀਤ ਸਿੰਘ ਫੁੱਟਬਾਲ ਕਲੱਬ ਕੁਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਅੰ-14 ਨੈਸ਼ਨਲ ਸਟਾਇਲ:
* ਰਸਨਹੇੜੀ ਨੇ ਪਹਿਲਾ ਸਥਾਨ, ਖਾਲਸਾ ਸਕੂਲ ਕੁਰਾਲੀ ਨੇ ਦੂਜਾ ਸਥਾਨ ਅਤੇ ਕਰਤਾਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।