ਆਈਪੀਐਲ 2025 ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼

ਆਈਪੀਐਲ 2025 ਅਰਸ਼ਦੀਪ ਸਿੰਘ ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼

New Delhi,25 NOV,2024,(Azad Soch News):- ਅਰਸ਼ਦੀਪ ਸਿੰਘ 'ਤੇ ਆਈਪੀਐਲ 2025 (IPL 2025) ਦੀ ਨਿਲਾਮੀ ਵਿੱਚ ਭਾਰੀ ਨੋਟਾਂ ਦੀ ਵਰਖਾ ਹੋਈ ਹੈ,ਅਰਸ਼ਦੀਪ ਸਿੰਘ(Arshdeep Singh) ਨੂੰ ਪੰਜਾਬ ਕਿੰਗਜ਼ (Punjab Kings) ਨੇ 18 ਕਰੋੜ ਰੁਪਏ ਵਿੱਚ ਖਰੀਦਿਆ,ਕਈ ਟੀਮਾਂ ਨੇ ਅਰਸ਼ਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ,ਉਸ ਦੀ ਅੰਤਿਮ ਬੋਲੀ 15 ਕਰੋੜ 75 ਲੱਖ ਰੁਪਏ ਸੀ,ਸਨਰਾਈਜ਼ਰਜ਼ ਹੈਦਰਾਬਾਦ ਉਸ ਨੂੰ ਖਰੀਦਣਾ ਚਾਹੁੰਦਾ ਸੀ ਪਰ ਅੰਤ ਵਿਚ ਪੰਜਾਬ ਨੇ ਉਸ 'ਤੇ ਆਰ.ਟੀ.ਐਮ. (RTM) ਲਾ ਦਿੱਤਾ,ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨੇ ਅਰਸ਼ਦੀਪ ਸਿੰਘ ਦੀ ਅੰਤਿਮ ਕੀਮਤ 18 ਕਰੋੜ ਰੁਪਏ ਰੱਖੀ ਤੇ ਪੰਜਾਬ ਕਿੰਗਜ਼ (Punjab Kings) ਨੇ ਅਰਸ਼ਦੀਪ ਸਿੰਘ ਨੂੰ ਇਹ ਕੀਮਤ ਦੇਣ ਲਈ ਸਹਿਮਤੀ ਪ੍ਰਗਟਾਈ।

ਅਰਸ਼ਦੀਪ ਸਿੰਘ ਦੀ ਮੂਲ ਕੀਮਤ 2 ਕਰੋੜ ਸੀ ਤੇ ਚੇਨਈ ਨੇ ਉਸ ਨੂੰ ਖਰੀਦਣ ਲਈ ਪਹਿਲੀ ਬੋਲੀ ਲਗਾਈ ਸੀ,ਇਸ ਤੋਂ ਬਾਅਦ ਦਿੱਲੀ ਕੈਪੀਟਲਸ (Delhi Capitals) ਤੇ ਚੇਨਈ ਵਿਚਾਲੇ ਲਗਾਤਾਰ ਬੋਲੀ ਦੀ ਜੰਗ ਚੱਲ ਰਹੀ ਸੀ,ਜਦੋਂ ਕੀਮਤ 7.50 ਕਰੋੜ ਰੁਪਏ ਤੱਕ ਪਹੁੰਚ ਗਈ ਤਾਂ ਗੁਜਰਾਤ ਟਾਈਟਨਸ (Gujarat Titans) ਨੇ ਉਸ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ,ਜਦੋਂ ਬੋਲੀ 10 ਕਰੋੜ ਰੁਪਏ ਤੱਕ ਗਈ ਤਾਂ ਆਰਸੀਬੀ (RCB) ਨੇ ਅਰਸ਼ਦੀਪ ਸਿੰਘ ਲਈ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ,ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ (Rajasthan Royals) ਨੇ 11 ਕਰੋੜ ਰੁਪਏ ਦੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ,ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ ਅਰਸ਼ਦੀਪ ਸਿੰਘ ਨੂੰ 12 ਕਰੋੜ 75 ਲੱਖ ਰੁਪਏ 'ਚ ਖਰੀਦਣ ਦੀ ਬੋਲੀ ਲਗਾਈ,ਪਰ ਅੰਤ ਵਿੱਚ ਅਰਸ਼ਦੀਪ ਦੀ ਪੰਜਾਬ ਕਿੰਗਜ਼ (Punjab Kings) ਵਿੱਚ ਵਾਪਸੀ ਹੋਈ ਹੈ।

Advertisement

Latest News

ਪੰਜਾਬ ਸਰਕਾਰ ਪਟਿਆਲਾ ਵਿੱਚ ਜਲਦੀ ਸ਼ੁਰੂ ਕਰੇਗੀ ਯੂਰੋਮਿਨ ਲਿੱਕ ਬਲਾਕਜ਼ ਪਲਾਂਟ ਪੰਜਾਬ ਸਰਕਾਰ ਪਟਿਆਲਾ ਵਿੱਚ ਜਲਦੀ ਸ਼ੁਰੂ ਕਰੇਗੀ ਯੂਰੋਮਿਨ ਲਿੱਕ ਬਲਾਕਜ਼ ਪਲਾਂਟ
ਚੰਡੀਗੜ੍ਹ, 25 ਨਵੰਬਰ:ਇੱਕ ਨਵੇਕਲੀ ਪਹਿਲਕਦਮੀ ਤਹਿਤ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ...
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਸਿਹਤ ਸੁਸਾਇਟੀ ਦੇ ਕੰਮਾਂ ਦੀ ਸਮੀਖਿਆ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਅਪਗ੍ਰੇਡ ਕੀਤੇ ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ ਦਾ ਉਦਘਾਟਨ ਕੀਤਾ
ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਜਾਗਰੂਕਤਾ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਦਾ ਆਯੋਜਨ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾਂ ਜੇਲ੍ਹ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਅਤੇ ਜੇਲ੍ਹ ਦਾ ਕੀਤਾ ਗਿਆ ਦੌਰਾ
ਪੰਜਾਬ ਸਰਕਾਰ ਵੱਲੋਂ ਮੋਗਾ ਸਮੇਤ ਤਿੰਨ ਜ਼ਿਲ੍ਹਿਆਂ ਵਿੱਚ ਲਾਗੂ ਕਰੇਗੀ ਐਚ.ਐਫ. ਗਾਵਾਂ ਦੇ ਦੁੱਧ ਉਤਪਾਦਨ ਸਮਰੱਥਾ ਸਬੰਧੀ ਪ੍ਰੋਜੈਕਟ
ਵਿਧਾਇਕ ਰਜਨੀਸ਼ ਦਹੀਯਾ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ 51 ਹਜ਼ਾਰ ਰੁਪਏ ਭੇਂਟ