ਭਾਰਤੀ ਹਾਕੀ ਟੀਮ ਦੇ ਸਰਪੰਚ ਹਰਮਨਪ੍ਰੀਤ ਸਿੰਘ ਨੂੰ ਖੇਡ ਰਤਨ ਪੁਰਸਕਾਰ ਮਿਲਣ 'ਤੇ ਮਾਂ ਨੇ ਪ੍ਰਗਟਾਈ ਖੁਸ਼ੀ
By Azad Soch
On

Amritsar Sahib, 03 JAN,2025,(Azad Soch News):- ਭਾਰਤੀ ਹਾਕੀ ਟੀਮ (Indian Hockey Team) ਦੇ ਸਰਪੰਚ ਵਜੋਂ ਜਾਣੇ ਜਾਂਦੇ ਕਪਤਾਨ ਹਰਮਨਪ੍ਰੀਤ ਸਿੰਘ (Captain Harmanpreet Singh) ਨੂੰ ਇਸ ਵਾਰ ਗਣਤੰਤਰ ਦਿਵਸ (Republic Day) ਮੌਕੇ ਭਾਰਤ ਸਰਕਾਰ ਵੱਲੋਂ ਖੇਡ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ 'ਚ ਉਨ੍ਹਾਂ ਦੇ ਜੱਦੀ ਪਿੰਡ ਤਿੰਮੋਵਾਲ ਦੇ ਵਿੱਚ ਸਥਿਤ ਘਰ ਅੰਦਰ ਬੇਹਦ ਖੁਸ਼ੀ ਦਾ ਮਾਹੌਲ ਹੈ।ਹਰਮਨਪ੍ਰੀਤ ਸਿੰਘ ਦੀ ਮਾਤਾ ਹੋਣ ਦੇ ਉੱਤੇ ਉਹਨਾਂ ਨੂੰ ਬੇਹਦ ਖੁਸ਼ੀ ਹੈ ਤੇ ਮਾਣ ਵੀ ਹੈ। ਹਰਮਨਪ੍ਰੀਤ ਸਿੰਘ ਨੂੰ ਦਿੱਤੇ ਜਾਣ ਵਾਲੇ ਇਸ ਐਵਾਰਡ ਦੇ ਲਈ ਮਾਤਾ ਰਾਜਵਿੰਦਰ ਕੌਰ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮਾਣ-ਸਨਮਾਨਾਂ ਦੇ ਨਾਲ ਖਿਡਾਰੀਆਂ ਦਾ ਹੌਂਸਲਾ ਵੱਧਦਾ ਹੈ ਅਤੇ ਉਹ ਆਪਣੇ ਦੇਸ਼ ਦੇ ਲਈ ਹੋਰ ਵੀ ਸ਼ਿੱਦਤ ਅਤੇ ਮਿਹਨਤ ਦੇ ਨਾਲ ਖੇਡਦੇ ਹਨ।
Related Posts
Latest News

15 Mar 2025 19:49:08
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...