ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਗਏ ਹਨ,ਕਵਾਡ ਸਮਿਟ ਵਿੱਚ ਲੈਣਗੇ ਹਿੱਸਾ
Wilmington,22 Sep,2024,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਮਰੀਕਾ ਪਹੁੰਚ ਗਏ ਹਨ,ਉਹ ਕੱਲ੍ਹ ਸ਼ਾਮ ਕਰੀਬ 7.45 ਵਜੇ ਅਮਰੀਕਾ ਦੇ ਫਿਲਾਡੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ (Philadelphia International Airport) 'ਤੇ ਉਤਰੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਤਿੰਨ ਦਿਨਾਂ ਅਮਰੀਕਾ ਦੌਰੇ 'ਤੇ ਹਨ,ਇਸ ਦੌਰੇ ਦੌਰਾਨ ਪੀਐਮ ਮੋਦੀ (PM Modi) ਕਵਾਡ ਸਮਿਟ (Quad Summit) ਵਿੱਚ ਹਿੱਸਾ ਲੈਣਗੇ,ਕਈ ਦੋ-ਪੱਖੀ ਬੈਠਕਾਂ ਦੀ ਵੀ ਸੰਭਾਵਨਾ ਹੈ,ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਹੁਣ ਤੱਕ 8 ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ ਅਤੇ ਹੁਣ ਉਹ ਆਪਣੀ ਨੌਵੀਂ ਫੇਰੀ 'ਤੇ ਹਨ,ਵਿਦੇਸ਼ ਮੰਤਰਾਲੇ (MEA) ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਸੀ,ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦੇ ਦੌਰੇ 'ਤੇ ਹੋਣਗੇ।
ਯਾਤਰਾ ਦੇ ਪਹਿਲੇ ਦਿਨ ਕਵਾਡ ਸਿਖਰ ਸੰਮੇਲਨ (Quad Summit) ਤੋਂ ਪਹਿਲਾਂ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ,ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਮੁਲਾਕਾਤ ਕਰਨਗੇ,ਸੰਮੇਲਨ ਦੇ ਸਥਾਨ ਡੇਲਾਵੇਅਰ ਦੇ ਵਿਲਮਿੰਗਟਨ ਪਹੁੰਚਣ ਤੋਂ ਬਾਅਦ ਮੋਦੀ ਨੇ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਵਿਚਾਰ-ਵਟਾਂਦਰੇ ਸਾਡੇ ਗ੍ਰਹਿ ਨੂੰ ਸੁਧਾਰਨ ਅਤੇ ਵੱਡੀਆਂ ਗਲੋਬਲ ਚੁਨੌਤੀ ਆਂ ਨਾਲ ਨਜਿੱਠਣ ਵਿਚ ਯੋਗਦਾਨ ਪਾਉਣਗੇ।’’ ਇਸ ਤੋਂ ਪਹਿਲਾਂ ਭਾਰਤੀ ਪ੍ਰਵਾਸੀਆਂ ਦੇ ਇਕ ਵੱਡੇ ਸਮੂਹ ਨੇ ਫਿਲਾਡੇਲਫੀਆ ਕੌਮਾਂਤਰੀ ਹਵਾਈ ਅੱਡੇ ’ਤੇ ਮੋਦੀ ਦਾ ਸਵਾਗਤ ਕੀਤਾ,ਜਿੱਥੋਂ ਉਹ ਰਾਸ਼ਟਰਪਤੀ ਬਾਈਡਨ (President Biden) ਦੇ ਜੱਦੀ ਸ਼ਹਿਰ ਵਿਲਮਿੰਗਟਨ (Wilmington) ਲਈ ਰਵਾਨਾ ਹੋਏ।