ਅਮਰੀਕਾ 'ਚ ਪੰਜਾਬੀ ਭਾਸ਼ਾ ਨੂੰ ਵਿਧਾਨਕ ਮਾਨਤਾ ਮਿਲਣੀ ਹੋਈ ਸ਼ੁਰੂ
By Azad Soch
On

Atlanta (Georgia, USA), March 24, 2025,(Azad Soch News):- ਜਾਰਜੀਆ ਸਟੇਟ ਅਸੈਂਬਲੀ ਨੇ ਇਤਿਹਾਸ ਰਚਦਿਆਂ ਹਾਊਸ ਮਤਾ 430 ਪਾਸ ਕਰਕੇ ਪੰਜਾਬੀ ਭਾਸ਼ਾ ਅਤੇ ਸਥਾਨਕ ਸਿੱਖ-ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਰਕਾਰੀ ਮਾਨਤਾ ਦਿੱਤੀ ਹੈ,ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਕਿਸੇ ਰਾਜ ਨੇ ਪੰਜਾਬੀ ਭਾਸ਼ਾ ਨੂੰ ਵਿਧਾਨਕ ਰੂਪ 'ਚ ਸਨਮਾਨਿਤ ਕੀਤਾ, ਜੋ ਦੁਨੀਆ ਭਰ 'ਚ 60 ਕਰੋੜ ਤੋਂ ਵੱਧ ਲੋਕਾਂ ਦੀ ਆਵਾਜ਼ ਹੈ,ਇਸ ਕਦਮ ਨਾਲ ਪੰਜਾਬੀ ਭਾਸ਼ਾ ਦੀ ਸੱਭਿਆਚਾਰਕ ਤਾਕਤ ਅਤੇ ਵਿਸ਼ਵਵਿਆਪੀ ਮਹੱਤਤਾ ਹੋਰ ਮਜ਼ਬੂਤ ਹੋਈ ਹੈ। ਜਾਰਜੀਆ ਦੀ ਸਿੱਖ ਅਮਰੀਕਨ ਸੋਸਾਇਟੀ ਦੇ ਪ੍ਰਧਾਨ ਅਤੇ ਪ੍ਰਮੁੱਖ ਕਾਰੋਬਾਰੀ ਸੁਰਿੰਦਰ ਸਿੰਘ ਲਾਲੀ ਨੇ ਇਸਨੂੰ "ਇਤਿਹਾਸਕ ਜਿੱਤ" ਕਰਾਰ ਦਿੱਤਾ,ਉਨ੍ਹਾਂ ਕਿਹਾ, "ਇਹ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲਾ ਮੌਕਾ ਹੈ, ਜੋ ਸਾਡੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ,ਅਸੀਂ ਵਿਧਾਇਕਾਂ ਅਤੇ ਸਮਰਥਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ।"
Related Posts
Latest News

28 Mar 2025 04:53:47
Chandigarh, 28,MARCH,2025,(Azad Soch News):- ਪੀਯੂ (PU) ਨੇ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਪੀਯੂ ਦੇ ਪ੍ਰੀਖਿਆ ਕੰਟਰੋਲਰ ਪ੍ਰੋ: ਜਗਤ...