ਵਿਸ਼ਵ ਸਿਹਤ ਸੰਗਠਨ ਡਬਲਿਊਐੱਚਓ ਨੇ ਬੱਚਿਆਂ ’ਚ Mpox ਦੇ ਇਲਾਜ ਲਈ ਇਕ ਟੀਕੇ ਦੀ ਵਰਤੋਂ ਲਈ ਪਹਿਲੀ ਪ੍ਰਵਾਨਗੀ ਦਿੱਤੀ
Africa,14 Sep,2024,(Azad Soch News):- ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) (WHO) ਨੇ ਬੱਚਿਆਂ ’ਚ Mpox ਦੇ ਇਲਾਜ ਲਈ ਇਕ ਟੀਕੇ ਦੀ ਵਰਤੋਂ ਲਈ ਪਹਿਲੀ ਪ੍ਰਵਾਨਗੀ ਦਿੱਤੀ ਹੈ,ਇਸ ਨੂੰ ਅਫਰੀਕਾ ਅਤੇ ਹੋਰ ਥਾਵਾਂ 'ਤੇ ਬਿਮਾਰੀ ਨਾਲ ਲੜਨ ਦੀ ਦਿਸ਼ਾ ’ਚ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ,ਵੈਕਸੀਨ (Vaccine) ਦੀ ਮਨਜ਼ੂਰੀ ਦਾ ਮਤਲਬ ਹੈ ਕਿ GAVI ਵੈਕਸੀਨ ਅਲਾਇੰਸ ਅਤੇ ਯੂਨੀਸੇਫ (UNICEF) ਵਰਗੇ ਦਾਨੀ ਇਸ ਨੂੰ ਖਰੀਦ ਸਕਦੇ ਹਨ, ਕਿਉਂਕਿ ਸਿਰਫ ਇਕ ਨਿਰਮਾਤਾ ਹੈ,ਹਾਲਾਂਕਿ ਇਸ ਦੀ ਸਪਲਾਈ ਸੀਮਤ ਰਹੇਗੀ,ਇਸ ਮੌਕੇ ਡਬਲਿਊਐੱਚਓ (WHO) ਦੇ ਡਾਇਰੈਕਟਰ-ਜਨਰਲ ਟੇਡਰੋਸ ਐਡਹਾਨੋਮ ਘੇਬਰੇਅਸ ,ਨੇ ਕਿਹਾ, "ਮੰਕੀਪਾਕਸ ਦੇ ਇਲਾਜ ਲਈ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇਣਾ ਇਸ ਬਿਮਾਰੀ ਦੇ ਵਿਰੁੱਧ ਸਾਡੀ ਲੜਾਈ ’ਚ ਇੱਕ ਮਹੱਤਵਪੂਰਨ ਕਦਮ ਹੈ,ਉਮਰ ਸਮੂਹਾਂ ਨੂੰ ਦੋ-ਡੋਜ਼ ਵੈਕਸੀਨ ਦਿੱਤੀ ਜਾ ਸਕਦੀ ਹੈ,ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (Africa Center for Disease Control and Prevention) ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕਾਂਗੋ (ਐੱਮ.ਪਾਕਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼) ’ਚ ਲਗਭਗ 70 ਫੀਸਦੀ ਮਾਮਲੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਹੋਏ ਹਨ,ਪਿਛਲੇ ਮਹੀਨੇ, ਡਬਲਿਊਐੱਚਓ (WHO) ਨੇ ਅਫਰੀਕਾ ਦੇ ਕਈ ਹਿੱਸਿਆਂ ’ਚ ਇਸਦੇ ਫੈਲਣ ਅਤੇ ਪ੍ਰਸਾਰ ਦੇ ਕਾਰਨ ਦੂਜੀ ਵਾਰ ਐੱਮ ਪਾਕਸ ਨੂੰ ਕੌਮਾਂਤਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਕੀਤਾ।