ਐਲਵਿਸ਼ ਯਾਦਵ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਭੇਜਿਆ ਨੋਟਿਸ

New Delhi,11 July,(Azad Soch News):- YouTuber ਅਤੇ Bigg Boss OTT 2 ਦੇ ਜੇਤੂ ਐਲਵਿਸ਼ ਯਾਦਵ ਲਈ ਮੁਸੀਬਤਾਂ ਵੱਧ ਸਕਦੀਆਂ ਹਨ,ਈਡੀ (ED) ਨੇ ਐਲਵਿਸ਼ ਯਾਦਵ ਨੂੰ ਨੋਟਿਸ ਭੇਜਿਆ ਹੈ ਤੇ ਪੇਸ਼ ਹੋਣ ਦੇ ਲਈ ਆਦੇਸ਼ ਦਿੱਤੇ ਹਨ,ਐਲਵਿਸ਼ ਯਾਦਵ ਨੂੰ ਇਹ ਨੋਟਿਸ ਸੱਪ ਦੇ ਜ਼ਹਿਰ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ (Money Laundering) ਵਿੱਚ ਦਿੱਤਾ ਗਿਆ ਹੈ,ਹਾਲਾਂਕਿ ਐਲਵਿਸ਼ ਯਾਦਵ ਇਨ੍ਹੀ ਦਿਨੀਂ ਭਾਰਤ ਵਿੱਚ ਨਹੀਂ ਹਨ,ਉਹ ਵਿਦੇਸ਼ ਯਾਤਰਾ ‘ਤੇ ਹਨ,ਪਰ ਈਡੀ (ED) ਨੇ ਉਨ੍ਹਾਂ ਨੂੰ ਤੁਰੰਤ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ,ਈਡੀ ਦੀ ਲਖਨਊ ਯੂਨਿਟ (Lucknow Unit) ਨੇ ਐਲਵਿਸ਼ ਯਾਦਵ ਨੀ 23 ਜੁਲਾਈ ਨੂੰ ਵਿਦੇਸ਼ ਤੋਂ ਪਰਤ ਕੇ ਤੁਰੰਤ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
ਮੰਗਲਵਾਰ ਨੂੰ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ,ਈਡੀ (ED) ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਈਡੀ ਦੀ ਲਖਨਊ ਯੂਨਿਟ (Lucknow Unit) ਨੇ 23 ਜੁਲਾਈ ਨੂੰ ਐਲਵਿਸ਼ ਯਾਦਵ ਨੂੰ ਤਲਬ ਕੀਤਾ ਹੈ, ਕਿਉਂਕਿ 8 ਜੁਲਾਈ ਨੂੰ ਆਪਣੇ ਵਿਦੇਸ਼ ਦੌਰੇ ਦਾ ਹਵਾਲਾ ਦਿੰਦਿਆਂ ਈਡੀ ਦੇ ਸਾਹਮਣੇ ਪੇਸ਼ ਹੋਣ ਵਿੱਚ ਅਸਮਰਥਤਾ ਜਤਾਈ ਸੀ,ਅਧਿਕਾਰੀ ਨੇ ਕਿਹਾ ਕਿ ਯਾਦਵ ਨੂੰ ਛੂਟ ਦਿੱਤੀ ਗਈ ਹੈ,ਤੇ ਬਾਅਦ ਵਿੱਚ ਪੇਸ਼ ਹੋਣ ਦੀ ਆਗਿਆ ਦਿੱਤੀ ਗਈ ਹੈ,ਈਡੀ ਨੇ ਇਸ ਹਫਤੇ ਐਲਵਿਸ਼ ਯਾਦਵ (Elvish Yadav) ਨਾਲ ਜੁੜੇ ਰਾਹੁਲ ਯਾਦਵ ਉਰਫ ਰਾਹੁਲ ਫੈਜ਼ਲਪੁਰੀਆ (Rahul Faizalpuria) ਤੋਂ ਪੁੱਛਗਿੱਛ ਕੀਤੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਜ਼ਲਪੁਰੀਆ (Faisalpuria) ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ,ਈਡੀ ਅਪਰਾਧ ਤੋਂ ਪੈਸਾ ਕਮਾਉਣ ਅਤੇ ਰੇਵ ਪਾਰਟੀ ਲਈ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਬਾਰੇ ਜਾਂਚ ਕਰ ਰਹੀ ਹੈ,ਇਸ ਤੋਂ ਇਲਾਵਾ ਐਲਵਿਸ਼ ਯਾਦਵ ਦੇ ਦੂਜੇ ਸਾਥੀ ਈਸ਼ਵਰ ਯਾਦਵ ਤੇ ਵਿਨੇ ਯਾਦਵ ਤੋਂ ਵੀ ਇਸ ਮਾਮਲੇ ਵਿੱਚ ਪਹਿਲਾਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ, ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ (Noida Police) ਨੇ ਇਸ ਸਾਲ 17 ਮਾਰਚ ਨੂੰ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ,ਪੁਲਿਸ (Police) ਨੇ ਐਲਵਿਸ਼ ਯਾਦਵ ਦੇ ਖਿਲਾਫ ਐਨਡੀਪੀਐਸ ਐਕਟ (NDPS Act) ਦੇ ਤਹਿਤ ਮਾਮਲਾ ਵੀ ਦਰਜ ਕੀਤਾ ਸੀ,ਇਸ ਮਾਮਲੇ ‘ਚ ਪਿਛਲੇ ਸਾਲ ਨਵੰਬਰ ਵਿੱਚ ਨੋਇਡਾ (Noida) ਦੇ ਸੈਕਟਰ 49 ਥਾਣੇ ਵਿੱਚ ਐਲਵਿਸ਼ ਯਾਦਵ (Elvish Yadav) ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
Latest News
