ਫਿਲਮ ‘ਪੁਸ਼ਪਾ 2: ਦ ਰੂਲ’ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ
New Mumbai,02 NOV,2024,(Azad Soch News):- ਫਿਲਮ ‘ਪੁਸ਼ਪਾ 2: ਦ ਰੂਲ’ (Pushpa 2: The Rule) ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ,ਇਸ ਵਿੱਚ ਅੱਲੂ ਅਰਜੁਨ ਇੱਕ ਵਾਰ ਫਿਰ ਪੁਸ਼ਪਾ ਭਾਊ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਸ਼ਮਿਕਾ ਮੰਡਾਨਾ (Rashmika Mandana) ਵੀ ਫਿਲਮ ‘ਚ ਸ਼੍ਰੀਵੱਲੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਦੌਰਾਨ ਨਿਰਮਾਤਾਵਾਂ ਨੇ ‘ਪੁਸ਼ਪਾ 2: ਦ ਰੂਲ’ ਦੀ ਐਡਵਾਂਸ ਬੁਕਿੰਗ (Advance Booking) ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਫਿਲਹਾਲ ਫਿਲਮ ਦੀ ਐਡਵਾਂਸ ਬੁਕਿੰਗ ਕੁਝ ਚੋਣਵੇਂ ਰਾਜਾਂ ‘ਚ ਹੀ ਸ਼ੁਰੂ ਹੋਈ ਹੈ,‘ਪੁਸ਼ਪਾ 2: ਦ ਰੂਲ’ ਦੀ ਐਡਵਾਂਸ ਬੁਕਿੰਗ (Advance Booking) ਅਧਿਕਾਰਤ ਤੌਰ ‘ਤੇ 14 ਰਾਜਾਂ ਵਿੱਚ ਸ਼ੁਰੂ ਹੋ ਗਈ ਹੈ, ਜਿਸ ਵਿੱਚ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਕਰਨਾਟਕ, ਉੜੀਸਾ, ਉੱਤਰਾਖੰਡ, ਪੰਜਾਬ ਅਤੇ ਪੱਛਮੀ ਬੰਗਾਲ ਸ਼ਾਮਲ ਹਨ,ਫਿਲਮ ਦੇ ਹਿੰਦੀ ਵਰਜ਼ਨ ਦੀਆਂ ਲਗਭਗ 15 ਹਜ਼ਾਰ ਟਿਕਟਾਂ 2D ਅਤੇ 3D ਫਾਰਮੈਟ ਵਿੱਚ ਵਿਕੀਆਂ ਹਨ।