ਮਾਨ ਸਰਕਾਰ ਵਪਾਰੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਵਿਨੀਤ ਵਰਮਾ

ਮਾਨ ਸਰਕਾਰ ਵਪਾਰੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਕਾਰੋਬਾਰੀ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਵਿਨੀਤ ਵਰਮਾ


ਚੰਡੀਗੜ੍ਹ, 1 ਅਕਤੂਬਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵਪਾਰੀਆਂ ਲਈ ਸੁਖਾਵਾਂ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਸਮਰਪਿਤ ਹੈ। ਅੱਜ ਮੋਹਾਲੀ ਵਿਉਪਾਰ ਮੰਡਲ ਅਤੇ ਮੋਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਖਾਸ ਕਰਕੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਪਾਰੀਆਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਇਹ ਮੀਟਿੰਗ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਪਰਸਨ ਅਨਿਲ ਠਾਕੁਰ ਦੇ ਨਿਰਦੇਸ਼ਾਂ ਹੇਠ ਬੁਲਾਈ ਗਈ ਸੀ।

ਵਿਨੀਤ ਵਰਮਾ ਨੇ ਮੁੜ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਪਾਰੀ ਪੱਖੀ ਮਾਹੌਲ ਸਿਰਜਣ ਅਤੇ ਵਪਾਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ’ਤੇ ਕੇਂਦਰਿਤ ਹੈ। ਵਪਾਰੀਆਂ ਵੱਲੋਂ ਉਠਾਏ ਗਏ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਉਨ੍ਹਾਂ ਚੋਂ ਬਹੁਤਿਆਂ ਨੂੰ ਹੱਲ ਕਰਨ ਲਈ ਫੌਰੀ  ਕਦਮ ਵੀ ਚੁੱਕੇ ਗਏ। ਸੂਬਾ ਸਰਕਾਰ , ਪੰਜਾਬ ਵਿੱਚ ਵਪਾਰਕ ਵਾਤਾਵਰਣ ਨੂੰ ਵਧਾਉਣ ਲਈ ਵਪਾਰੀਆਂ ਨਾਲ ਮਿਲ ਕੇ ਕੰਮ ਕਰਨ ਲਈ ਸਮਰਪਿਤ ਹੈ।

ਮੀਟਿੰਗ ਵਿੱਚ ਮੁੱਖ ਮਹਿਮਾਨਾਂ ਵਿੱਚ  ਸ਼ੀਤਲ ਸਿੰਘ, ਚੇਅਰਮੈਨ ਵਿਉਪਾਰ ਮੰਡਲ; ਸੁਰੇਸ਼ ਗੋਇਲ, ਸਰਪ੍ਰਸਤ ਵਿਉਪਾਰ ਮੰਡਲ; ਫੌਜਾ ਸਿੰਘ, ਖਜ਼ਾਨਚੀ ਵਿਉਪਾਰ ਮੰਡਲ  ਅਤੇ ਫੇਜ਼ 1 ਕਮਲਾ ਮਾਰਕੀਟ ਦੇ ਮਾਰਕੀਟ ਪ੍ਰਧਾਨ ; ਡਾ. ਅਕਬਿੰਦਰ ਸਿੰਘ ਗੋਸਲ, ਫੇਜ਼ 3ਬੀ2 ਦੇ ਮਾਰਕੀਟ ਪ੍ਰਧਾਨ; ਡਾ. ਰਾਜਪਾਲ ਸਿੰਘ ਚੌਧਰੀ, ਫੇਜ਼ 5 ਦੇ ਮਾਰਕੀਟ ਪ੍ਰਧਾਨ; ਡਾ. ਹਰੀਸ਼ ਸਿੰਗਲਾ, ਫੇਜ਼ 1 ਅਤੇ ਅਗਰਵਾਲ ਸਮਾਜ ਮੁਹਾਲੀ ਮਾਰਕੀਟ ਦੇ ਪ੍ਰਧਾਨ; ਡਾ. ਸੁਰੇਸ਼ ਵਰਮਾ, ਫੇਜ਼ 7 ਮਾਰਕੀਟ ਦੇ ਪ੍ਰਧਾਨ; ਡਾ. ਰਤਨ ਸਿੰਘ, ਫੇਜ਼ 3ਬੀ1 ਦੇ ਮਾਰਕੀਟ ਪ੍ਰਧਾਨ ; ਡਾ. ਸਰਬਜੀਤ ਸਿੰਘ ਪ੍ਰਿੰਸ, ਬੂਥ ਮਾਰਕੀਟ ਇੰਚਾਰਜ ਮੋਹਾਲੀ; ਨੀਟਾ, ਸੈਕਟਰ 55 ਦੇ ਮਾਰਕੀਟ ਪ੍ਰਧਾਨ; ਡਾ. ਜਸਵਿੰਦਰ ਸਿੰਘ, ਜਨਤਾ ਮਾਰਕੀਟ ਸੈਕਟਰ 60 ਦੇ ਮਾਰਕੀਟ ਪ੍ਰਧਾਨ ਸਮੇਤ ਸੈਕਟਰ 60 ਮਾਰਕੀਟ ਐਸੋਸੀਏਸ਼ਨ ਦੇ ਨਰਮਾਇੰਦੇ ਤੇ ਡਾ. ਹਰਪ੍ਰੀਤ ਲਾਕਰਾ, ਆਤਮਾ ਰਾਮ ਅਗਰਵਾਲ, ਕਰਮਜੀਤ ਸਿੰਘ ਸ਼ਾਮਲ ਸਨ।

Tags:

Advertisement

Latest News

ਸ਼੍ਰੋਮਣੀ ਕਮੇਟੀ ਦੀ 23 ਦਸੰਬਰ ਨੂੰ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਰੱਦ ਕਰ ਦਿੱਤੀ ਗਈ ਸ਼੍ਰੋਮਣੀ ਕਮੇਟੀ ਦੀ 23 ਦਸੰਬਰ ਨੂੰ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਰੱਦ ਕਰ ਦਿੱਤੀ ਗਈ
Amritsar Sahib,22 DEC,2024,(Azad Soch News):-  ਸ਼੍ਰੋਮਣੀ ਕਮੇਟੀ (Shiromani Committee) ਦੀ 23 ਦਸੰਬਰ ਨੂੰ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ...
ਚੰਡੀਗੜ੍ਹ ਚ ਵਧੀ ਠੰਡ,ਯੈਲੋ ਧੁੰਦ ਦਾ ਅਲਰਟ
ਦਿਲਜੀਤ ਦੁਸਾਂਝ ਨੇ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਦਰਜ ਕਰਵਾਈ ਮੌਜ਼ੂਦਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 22-12-2024 ਅੰਗ 703
ਓਡੀਸ਼ਾ ਦੇ 30 ਵਿੱਚੋਂ 26 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਦੋ ਦਿਨਾਂ ਦੀ ਯਾਤਰਾ ’ਤੇ ਕੁਵੈਤ ਪੁੱਜੇ
ਭਾਰਤ ਦੇ ਸਾਬਕਾ ਕ੍ਰਿਕਟਰ ਬੱਲੇਬਾਜ਼ ਉਥੱਪਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ