ਪਾਕਿਸਤਾਨੀ ਫੌਜ 'ਤੇ ਵੱਡਾ ਅੱਤਵਾਦੀ ਹਮਲਾ
Khyber Pakhtunkhwa,20 Sep,2024,(Azad Soch News):- ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ ਛੇ ਜਵਾਨ ਮਾਰੇ ਗਏ ਹਨ,ਸ਼ੁੱਕਰਵਾਰ (20 ਸਤੰਬਰ) ਨੂੰ ਉੱਤਰੀ-ਪੱਛਮੀ ਸਰਹੱਦੀ ਖੇਤਰ ‘ਚ ਪਾਕਿਸਤਾਨੀ ਸੁਰੱਖਿਆ ਚੌਕੀਆਂ ‘ਤੇ ਹੋਏ ਅੱਤਵਾਦੀ ਹਮਲਿਆਂ ‘ਚ ਘੱਟੋ-ਘੱਟ 6 ਫੌਜੀ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ,ਪਾਕਿਸਤਾਨੀ ਫੌਜ ਦੀ ਜਵਾਬੀ ਗੋਲੀਬਾਰੀ ਵਿੱਚ ਸੱਤ ਹਮਲਾਵਰ ਮਾਰੇ ਗਏ,ਜ਼ਖਮੀਆਂ ‘ਚ ਘੱਟੋ-ਘੱਟ ਚਾਰ ਪਾਕਿਸਤਾਨੀ ਫੌਜੀ ਸ਼ਾਮਲ ਹਨ,ਜਿਨ੍ਹਾਂ ਨੂੰ ‘‘ਗੰਭੀਰ ਤੌਰ ‘ਤੇ ਜ਼ਖਮੀ’’ ਦੱਸਿਆ ਗਿਆ ਹੈ, ਪੀਟੀਆਈ (PTI) ਦੇ ਅਨੁਸਾਰ, ਅੱਤਵਾਦੀਆਂ ਦੇ ਇੱਕ ਸਮੂਹ ਨੇ ਦੱਖਣੀ ਵਜ਼ੀਰਿਸਤਾਨ (South Waziristan) ਜ਼ਿਲ੍ਹੇ ਦੀ ਲੱਧਾ ਤਹਿਸੀਲ ਦੇ ਮਿਸ਼ਤਾ ਪਿੰਡ ਵਿੱਚ ਸਥਿਤ ਇੱਕ ਚੈਕ ਪੋਸਟ ‘ਤੇ ਹਮਲਾ ਕੀਤਾ,ਇਸ ਹਮਲੇ ‘ਚ 6 ਸੁਰੱਖਿਆ ਕਰਮੀ ਮਾਰੇ ਗਏ ਸਨ ਜਦਕਿ 11 ਹੋਰ ਜ਼ਖਮੀ ਹੋ ਗਏ ਸਨ,ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) (TTP)ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ,ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੜਕੇ ਅੱਤਵਾਦ ਪ੍ਰਭਾਵਿਤ ਦੱਖਣੀ ਵਜ਼ੀਰਿਸਤਾਨ (South Waziristan) ਜ਼ਿਲੇ ਦੇ ਵੱਖ-ਵੱਖ ਹਿੱਸਿਆਂ ‘ਚ ਝੜਪਾਂ ਹੋਈਆਂ,ਅੱਤਵਾਦੀਆਂ ਨੂੰ ਬੇਅਸਰ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ,ਇਕ ਹੋਰ ਘਟਨਾ ‘ਚ ਸ਼ੁੱਕਰਵਾਰ ਨੂੰ ਦੱਖਣੀ ਵਜ਼ੀਰਿਸਤਾਨ ਜ਼ਿਲੇ ਦੇ ਆਜ਼ਮ ਵਾਰਸਕ ਇਲਾਕੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ,ਜਿਸ ‘ਚ 7 ਅੱਤਵਾਦੀ ਮਾਰੇ ਗਏ,ਜਦਕਿ ਦੋ ਸੁਰੱਖਿਆ ਮੁਲਾਜ਼ਮ ਜ਼ਖਮੀ ਹੋਏ ਹਨ।