ਮੱਧ ਅਫਰੀਕੀ ਦੇਸ਼ ਰਵਾਂਡਾ ’ਚ ਫੈਲਿਆ ‘ਮਾਰਬਰਗ ਵਾਇਰਸ`

ਮੱਧ ਅਫਰੀਕੀ ਦੇਸ਼ ਰਵਾਂਡਾ ’ਚ ਫੈਲਿਆ ‘ਮਾਰਬਰਗ ਵਾਇਰਸ`

Rwanda,01,OCT,2024,(Azad Soch News):-  ਰਵਾਂਡਾ ’ਚ ਇਬੋਲਾ ਵਰਗੇ ਪਰ ਬਹੁਤ ਜ਼ਿਆਦਾ ਫੈਲਣ ਵਾਲੇ ਮਾਰਬਰਗ ਵਾਇਰਸ (Marburg Virus) ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ,ਮੱਧ ਅਫਰੀਕੀ ਦੇਸ਼ ਰਵਾਂਡਾ ਨੇ ਸ਼ੁਕਰਵਾਰ ਨੂੰ ਇਸ ਮਹਾਮਾਰੀ ਦੇ ਫੈਲਣ ਦਾ ਐਲਾਨ ਕੀਤਾ ਅਤੇ ਇਕ ਦਿਨ ਬਾਅਦ ਪਹਿਲੀ ਛੇ ਮੌਤਾਂ ਦਰਜ ਕੀਤੀਆਂ,ਸਿਹਤ ਮੰਤਰੀ ਸਾਬਿਨ ਸਾਂਜੀਮਾਨਾ (Health Minister Sabin Sanjimana) ਨੇ ਐਤਵਾਰ ਰਾਤ ਨੂੰ ਕਿਹਾ ਕਿ ਹੁਣ ਤਕ 26 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਅੱਠ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ,ਰਵਾਂਡਾ (Reanada) ਦਾ ਇਹ ਬਿਆਨ ਦੇਸ਼ ਵਿਚ ਜਾਨਲੇਵਾ ਖ਼ੂਨ ਰਿਸਾਅ ਵਾਲੇ ਬੁਖਾਰ ਦੇ ਫੈਲਣ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਆਇਆ ਹੈ,ਇਸ ਬੁਖਾਰ ਲਈ ਕੋਈ ਅਧਿਕਾਰਤ ਟੀਕਾ ਜਾਂ ਇਲਾਜ ਨਹੀਂ ਹੈ,ਇਬੋਲਾ ਵਾਂਗ ‘ਮਾਰਬਰਗ ਵਾਇਰਸ’ (Marburg Virus) ਫਲਾਂ ਦੇ ਚਮਗਿੱਦੜਾਂ ਵਲੋਂ ਅਤੇ ਸੰਕਰਮਿਤ ਵਿਅਕਤੀਆਂ ਦੇ ਸਰੀਰਕ ਤਰਲ ਪਦਾਰਥਾਂ ਜਾਂ ਦੂਸ਼ਿਤ ਚੱਦਰਾਂ ਦੇ ਸੰਪਰਕ ਰਾਹੀਂ ਫੈਲਦਾ ਹੈ,ਜੇ ਮਾਰਬਰਗ ਬਿਮਾਰੀ ਵਾਲੇ ਲੋਕਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ,ਤਾਂ ਇਹ ਸੰਕਰਮਿਤ ਲੋਕਾਂ ਦੇ 88 ਫ਼ੀ ਸਦੀ ਤਕ ਘਾਤਕ ਹੋ ਸਕਦਾ ਹੈ।

Advertisement

Latest News

ਸਰਕਾਰੀ ਸਕੂਲ ਬਾਂਡੀ ਵਾਲਾ ਦੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਪ੍ਰਤੀ ਕੀਤਾ ਜਾ ਰਿਹੈ ਜ਼ਾਗਰੂਕ ਸਰਕਾਰੀ ਸਕੂਲ ਬਾਂਡੀ ਵਾਲਾ ਦੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਪ੍ਰਤੀ ਕੀਤਾ ਜਾ ਰਿਹੈ ਜ਼ਾਗਰੂਕ
ਫਾਜ਼ਿਲਕਾ, 21 ਦਸੰਬਰਤਕਨੀਕੀ ਯੁਗ ਵਿਚ ਸਮੇਂ ਦਾ ਹਾਨੀ ਬਣਾਉਣ ਲਈ ਵਿਦਿਆਰਥੀਆਂ ਨੂੰ ਵੱਖ—ਵੱਖ ਆਧੁਨਿਕ ਸਾਧਨਾ ਰਾਹੀਂ ਕੈਰੀਅਰ ਗਾਈਡੈਂਸ ਪ੍ਰਤੀ ਜਾਗਰੂਕ...
ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਸਫ਼ਲਆਯੋਜਨ, ਸਾਇੰਸ ਪ੍ਰਦਰਸ਼ਨੀਆਂ ਰਹੀਆਂ ਖਿੱਚ ਦਾ ਕੇਂਦਰ
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਅਤੇ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਸਬ ਜੇਲ੍ਹ ਫਾਜ਼ਿਲਕਾ ਵਿਖੇ ਵਿਸ਼ਵ ਧਿਆਨ ਦਿਵਸ ਦੇ ਰੂਪ ਵਿੱਚ ਮੇਡਿਟੇਸ਼ਨ ਕੈਂਪ ਲਗਾਇਆ
ਹਲਕਾ ਫਾਜ਼ਿਲਕਾ ਦੇ ਪਿੰਡ ਚੁਆੜਿਆ ਵਾਲੀ ਵਿਚ ਕਰੀਬ 29 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਰਖਿਆ ਨੀਹ ਪੱਥਰ
ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈਆਂ ਭੀਖੀ ਅਤੇ ਸਰਦੂਲਗੜ੍ਹ ਨਗਰ ਪੰਚਾਇਤਾਂ ਦੀਆਂ ਚੋਣਾਂ-ਜ਼ਿਲ੍ਹਾ ਚੋਣਕਾਰ ਅਫ਼ਸਰ
ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ
Realme 12+ 5G 12GB RAM,5000mAh ਬੈਟਰੀ,67W ਚਾਰਜਿੰਗ ਨਾਲ ਲਾਂਚ