ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਦੋ ਦਿਨਾਂ ਦੀ ਯਾਤਰਾ ’ਤੇ ਕੁਵੈਤ ਪੁੱਜੇ
Kuwait,22 DEC,2024,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸਨਿਚਰਵਾਰ ਨੂੰ ਦੋ ਦਿਨਾਂ ਦੀ ਯਾਤਰਾ ’ਤੇ ਕੁਵੈਤ (Kuwait) ਪੁੱਜੇ ਜਿੱਥੇ ਉਹ ਰਖਿਆ ਅਤੇ ਵਪਾਰ ਸਮੇਤ ‘ਵੱਖੋ-ਵੱਖ ਖੇਤਰਾਂ ’ਚ ਭਾਰਤ-ਕੁਵੈਤ ਦੋਸਤੀ ਨੂੰ ਮਜ਼ਬੂਤ ਕਰਨ’ ਲਈ ਕੁਵੈਤੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਨੂੰ ਮਿਲਣਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਕੁਵੈਤ ਦੇ ਅਮੀਰ ਰਾਜਕੁਮਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਬੈਠਕ ਨੂੰ ਲੈ ਕੇ ਕਾਫ਼ੀ ਉਤਸੁਕ ਹਨ।
ਪ੍ਰਧਾਨ ਮੰਤਰੀ ਇਥੇ 26ਵੇਂ ਅਰੇਬੀਅਨ ਗਲਫ਼ ਕੱਪ ਦੇ ਉਦਘਾਟਨ ਸਮਾਰੋਹ ’ਚ ਵੀ ਸ਼ਾਮਲ ਹੋਣਗੇ, ਕੁਵੈਤ ਦੀ ਯਾਤਰਾ ਕਰਨ ਵਾਲੀ ਆਖ਼ਰੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ ਜਿਨ੍ਹਾਂ ਨੇ 1981 ’ਚ ਇਸ ਦੇਸ਼ ਦੀ ਯਾਤਰਾ ਕੀਤੀ ਸੀ।ਮੋਦੀ ਕੁਵੈਤ ਦੇ ਅਮੀਰ ਸ਼ੇਖ ਮਿਸ਼ਅਲ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਸੱਦੇ ’ਤੇ ਕੁਵੈਤ ਪਹੁੰਚੇ ਹਨ। 43 ਸਾਲਾਂ ਬਾਅਦ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਵੈਤ ਦੀ ਇਹ ਪਹਿਲੀ ਯਾਤਰਾ ਹੈ। ਮੋਦੀ ਦੇ ਆਗਮਨ ’ਤੇ ਕੁਵੈਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸ਼ੇਖ ਫਹਾਦ ਯੁਸੁਫ਼ ਸਾਊਦ ਅਲ-ਸਬਾ (Sheikh Fahad Yusuf Saud Al-Saba) ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।